ਮੁੰਬਈ : ਸਰਕਾਰੀ ਹਸਪਤਾਲ 'ਚ ਅੱਗ ਲੱਗਣ ਕਾਰਨ 6 ਦੀ ਮੌਤ, 100 ਜ਼ਖਮੀ

Monday, Dec 17, 2018 - 08:30 PM (IST)

ਮੁੰਬਈ : ਸਰਕਾਰੀ ਹਸਪਤਾਲ 'ਚ ਅੱਗ ਲੱਗਣ ਕਾਰਨ 6 ਦੀ ਮੌਤ, 100 ਜ਼ਖਮੀ

ਮੁੰਬਈ— ਮੁੰਬਈ ਦੇ ਅੰਧੇਰੀ ਸਥਿਤ ਈ.ਐੱਸ.ਆਈ.ਸੀ. ਹਸਪਤਾਲ 'ਚ ਅੱਗ ਲੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ 100 ਦੇ ਕਰੀਬ ਲੋਕਾਂ ਦੇ ਝੁਲਸ ਜਾਣ ਦੀ ਖਬਰ ਹੈ। ਅੱਗ ਲੱਗਣ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗੀਆਂ।


ਸੋਮਵਾਰ ਨੂੰ ਮੁੰਬਈ 'ਚ ਅੰਧੇਰੀ ਸਥਿਤ ਈ.ਐੱਸ.ਆਈ.ਸੀ. ਕਾਮਗਾਰ ਹਸਪਤਾਲ 'ਚ ਅਚਾਨਕ ਅੱਗ ਲੱਗ ਗਈ। ਹਾਦਸੇ ਦੌਰਾਨ ਉਥੇ ਮੋਜੂਦ ਮਰੀਜ ਤੇ ਤੀਮਾਰਦਾਰ ਕੁਝ ਸਮਝ ਪਾਉਂਦੇ ਇੰਨੇ ਨੂੰ ਅੱਗ ਨੇ ਭਿਆਨਕ ਰੂਪ ਧਾਰ ਲਿਆ। ਦੇਖਦੇ ਹੀ ਦੇਖਦੇ ਅੱਗ ਫੈਲਣ ਲੱਗ ਗਈ ਤੇ ਉਥੇ ਮੌਜੂਦ ਲੋਕਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲ ਸਕਿਆ, ਜਿਸ ਕਾਰਨ 100 ਦੇ ਕਰੀਬ ਲੋਕ ਇਸ ਦੀ ਲਪੇਟ 'ਚ ਆ ਗਏ ਤੇ 6 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।


author

Inder Prajapati

Content Editor

Related News