ਪੰਜਾਬ ਦੇ ਪਿੰਡ ਤੋਂ ਬੁਰੀ ਖ਼ਬਰ : ਰੁੜ੍ਹਦੇ ਪਸ਼ੂ ਨੂੰ ਬਚਾਉਣ ਗਏ ਨੌਜਵਾਨ ਦੀ ਪਾਣੀ ''ਚ ਡੁੱਬਣ ਕਾਰਨ ਮੌਤ
Monday, Sep 08, 2025 - 12:48 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ। ਇਸ ਦੇ ਮੱਦੇਨਜ਼ਰ ਪਿੰਡ ਰੇਤੇਵਾਲ ਭੈਣੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਤਲੁਜ ਦੇ ਪਾਣੀ 'ਚ ਰੁੜ੍ਹ ਗਏ ਪਸ਼ੂ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਪਾਣੀ 'ਚ ਡੁੱਬ ਗਿਆ ਅਤੇ ਲਾਪਤਾ ਹੋ ਗਿਆ। ਅੱਜ ਚੌਥੇ ਦਿਨ ਉਸ ਦੀ ਪਾਣੀ 'ਚ ਤੈਰਦੀ ਹੋਈ ਲਾਸ਼ ਬਰਾਮਦ ਹੋਈ। ਜਾਣਕਾਰੀ ਮੁਤਾਬਕ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮ੍ਰਿਤਕ ਭਜਨ ਸਿੰਘ ਉਰਫ਼ (30) ਪਿੰਡ ਰੇਤੇਵਾਲੀ ਭੈਣੀ ਦਾ ਰਹਿਣ ਵਾਲਾ ਸੀ।
ਉਸ ਦਾ ਘਰ ਵੀ ਹੜ੍ਹ ਦੇ ਪਾਣੀ ਦੀ ਲਪੇਟ 'ਚ ਆ ਚੁੱਕਾ ਸੀ। ਇਸ ਕਾਰਨ ਉਸ ਦਾ ਪਸ਼ੂ ਵੀ ਪਾਣੀ 'ਚ ਰੁੜ੍ਹ ਗਿਆ, ਉਸ ਨੂੰ ਬਚਾਉਣ ਲਈ ਜਦੋਂ ਉਹ ਪਾਣੀ 'ਚ ਉਤਰਿਆ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਡੂੰਘੇ ਪਾਣੀ 'ਚ ਡੁੱਬ ਗਿਆ। ਪਿਛਲੇ ਕਈ ਦਿਨਾਂ ਤੋਂ ਲਾਪਤਾ ਭਜਨ ਸਿੰਘ ਦੀ ਲਾਸ਼ ਅੱਜ ਚੌਥੇ ਦਿਨ ਪਿੰਡ ਝਾਂਗੜ ਭੈਣੀ ਦੇ ਨੇੜੇ ਤੈਰਦੀ ਹੋਈ ਮਿਲੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਹੋਰ ਛੁੱਟੀਆਂ ਦਾ ਐਲਾਨ! ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਸਰਪੰਚ ਦਾ ਕਹਿਣਾ ਹੈ ਕਿ ਮ੍ਰਿਤਕ ਵਿਆਹੁਤਾ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਉਸ ਦੇ ਭਰਾ ਅਤੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿੱਛੇ ਛੋਟਾ ਭਰਾ ਰਹਿ ਗਿਆ ਹੈ, ਉਹ ਵੀ ਬੀਮਾਰ ਹੈ। ਫਿਲਹਾਲ ਪਿੰਡ ਵਾਲਿਆਂ ਵਲੋਂ ਪੀੜਤ ਪਰਿਵਾਰ ਦੀ ਮਦਦ ਦੀ ਗੁਹਾਰ ਸਰਕਾਰ ਨੂੰ ਲਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8