ਕਮਿਸ਼ਨਰੇਟ ਪੁਲਸ ਜਲੰਧਰ ਵਲੋਂ 6 ਪੁਲਸ ਅਧਿਕਾਰੀਆਂ ਨੂੰ ਸੇਵਾਮੁਕਤੀ ''ਤੇ ਦਿੱਤੀ ਗਈ ਨਿੱਘੀ ਵਿਦਾਇਗੀ

Saturday, Aug 30, 2025 - 10:26 PM (IST)

ਕਮਿਸ਼ਨਰੇਟ ਪੁਲਸ ਜਲੰਧਰ ਵਲੋਂ 6 ਪੁਲਸ ਅਧਿਕਾਰੀਆਂ ਨੂੰ ਸੇਵਾਮੁਕਤੀ ''ਤੇ ਦਿੱਤੀ ਗਈ ਨਿੱਘੀ ਵਿਦਾਇਗੀ

ਜਲੰਧਰ (ਕੁੰਦਨ, ਪੰਕਜ) - ਕਮਿਸ਼ਨਰੇਟ ਪੁਲਸ ਜਲੰਧਰ ਵਲੋਂ ਅੱਜ ਪੁਲਸ ਲਾਇਨ ਵਿੱਖੇ ਇੱਕ ਵਿਸ਼ੇਸ਼ ਸਮਾਰੋਹ ਰਾਂਹੀ ਰਿਟਾਇਰ ਹੋਏ ਛੇ ਪੁਲਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜੋ ਆਪਣੇ ਸੇਵਾਮੁਕਤ ਜੀਵਨ ਵਿੱਚ ਕਦਮ ਰੱਖ ਰਹੇ ਹਨ।

ਇਸ ਵਿਦਾਈ ਸਮਾਰੋਹ ਵਿੱਚ ਪੁਲਸ ਕਮਿਸ਼ਨਰ, ਸ੍ਰੀਮਤੀ ਧਨਪ੍ਰੀਤ ਕੌਰ, ਏ.ਡੀ.ਸੀ.ਪੀ. ਹੈੱਡਕੁਆਰਟਰਸ ਸੁਖਵਿੰਦਰ ਸਿੰਘ ਅਤੇ ਏ.ਸੀ.ਪੀ. ਹੈੱਡਕੁਆਰਟਰਸ, ਮਨਮੋਹਨ ਸਿੰਘ, ਹਾਜ਼ਰ ਹੋਏ ਜਿਹਨਾਂ ਨੇ ਰਿਟਾਇਰ ਹੋਏ ਪੁਲਸ ਅਧਿਕਾਰੀਆਂ ਨੂੰ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ।  

ਸੀ.ਪੀ. ਜਲੰਧਰ ਨੇ ਰਿਟਾਇਰ ਹੋਏ ਪੁਲਸ ਅਧਿਕਾਰੀਆਂ ਦੀ ਲਗਨਸ਼ੀਲ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹਨਾਂ ਵਲੋਂ ਪੁਲਸ ਭਿਵਾਗ ਵਿੱਚ ਦਿਤੀਆਂ ਕੀਮਤੀ ਸੇਵਾਵਾਂ ਲਈ ਦਿਲੋ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਦੇ ਸਿਹਤਮੰਦ, ਖੁਸ਼ਹਾਲ ਅਤੇ ਸੰਤੁਸ਼ਟ ਰਿਟਾਇਰਮੈਂਟ ਜੀਵਨ ਦੀ ਕਾਮਨਾ ਕਰਦਾ ਹੈ।

ਸਮਾਰੋਹ ਵਿੱਚ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ ਅਤੇ ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਉਨ੍ਹਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹਨਾਂ ਪੁਲਸ ਅਧਿਕਾਰੀਆਂ ਨੇ ਆਪਣੇ ਕਾਰਜਕਾਲ ਦੌਰਾਨ ਪੁਲਸ ਵਿਭਾਗ ਵਿੱਚ ਇਮਾਨਦਾਰੀ, ਨਿਸ਼ਠਾ ਅਤੇ ਮਹਿਨਤ ਨਾਲ ਸੇਵਾ ਨਿਭਾਈ ਜੋ ਸਦਾ ਹੀ ਜਲੰਧਰ ਪੁਲਸ ਲਈ ਪ੍ਰੇਰਣਾ ਦਾ ਸਰੋਤ ਹੈ।


author

Inder Prajapati

Content Editor

Related News