ਵੱਡੀ ਖ਼ਬਰ: ਪੰਜਾਬ ਦੀ Champion ਦੀ ਗੋਲ਼ੀ ਲੱਗਣ ਨਾਲ ਮੌਤ
Friday, Aug 29, 2025 - 11:11 AM (IST)

ਖਰੜ (ਗਗਨਦੀਪ)- ਸ਼ੂਟਿੰਗ ’ਚ ਚੈਂਪੀਅਨ ਰਹੀ ਸੁਖਦੀਪ ਕੌਰ ਨੇ ਆਪਣੇ ਪਤੀ ਦੀ ਪਿਸਤੌਲ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਹ ਛੱਜੂ ਮਾਜਰਾ ’ਚ ਬਣੀ ਮਾਡਲ ਟਾਊਨ ਕਾਲੋਨੀ ’ਚ ਰਹਿ ਰਹੀ ਸੀ। ਪੁਲਸ ਥਾਣਾ ਸਿਟੀ ਖਰੜ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਸ਼ਰਨਜੀਤ ਸਿੰਘ ਮੁਤਾਬਕ ਉਸ ਦੀ ਪਤਨੀ ਤੇ ਉਹ ਦੋਵੇਂ ਹੀ ਸ਼ੂਟਿੰਗ ਦਾ ਸ਼ੌਕ ਰੱਖਦੇ ਸਨ। ਸੁਖਦੀਪ ਕੌਰ ਸ਼ੂਟਿੰਗ ’ਚ ਚੈਂਪੀਅਨ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਰੱਦ! ਸ਼ਨੀ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਇਹ ਅਦਾਰੇ
ਡੇਢ ਸਾਲ ਪਹਿਲਾਂ ਉਨ੍ਹਾਂ ਦੇ ਘਰ ਪੰਜਵੀਂ ਧੀ ਦੇ ਜਨਮ ਲੈਣ ਤੋਂ ਬਾਅਦ ਉਹ ਕਿਸੇ ਕਾਰਨ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ। ਪਿਸਤੌਲ ਚੱਲਣ ਦੀ ਆਵਾਜ਼ ਸੁਣ ਕੇ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਸੁਖਦੀਪ ਕੌਰ ਖ਼ੂਨ ਨਾਲ ਲਥਪਥ ਪਈ ਸੀ। ਪੁਲਸ ਅਨੁਸਾਰ ਜਦੋਂ ਉਸ ਨੇ ਆਪਣੀ ਪੁੜਪੁੜੀ ’ਚ ਗੋਲ਼ੀ ਮਾਰੀ ਤਾਂ ਗੋਲ਼ੀ ਉਸ ਦੇ ਸਿਰ ਤੋਂ ਆਰ-ਪਾਰ ਹੁੰਦੀ ਹੋਈ ਸਾਹਮਣੇ ਬੈੱਡ ਦੀ ਢੋਹ ਨੂੰ ਪਾਰ ਕਰਦੀ ਹੋਈ ਪਿੱਛੇ ਕੰਧ ’ਚ ਜਾ ਲੱਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8