ਸਰਕਾਰੀ ਡਿਊਟੀ ’ਚ ਵਿਘਨ ਪਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ
Friday, Aug 29, 2025 - 11:20 AM (IST)

ਜਲਾਲਾਬਾਦ (ਬੰਟੀ, ਬਜਾਜ) : ਥਾਣਾ ਸਦਰ ਪੁਲਸ ਨੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ. ਡੀ. ਓ. ਸ਼ੁਭਮ ਵਰਮਾ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਪੁਰਾਣੇ ਜਾਂ ਸੜੇ ਹੋਏ ਮੀਟਰ ਨੂੰ ਬਦਲਣ ਸਬੰਧੀ ਪਿੰਡ ਸੁਖੇਰਾ ਬੋਦਲਾ ਪੁੱਜਿਆ।
ਇੱਥੇ ਜਸਵਿੰਦਰ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਸੁਖੇਰਾ ਬੋਦਲਾ ਵੱਲੋਂ ਉਸ ਦੇ ਨਾਲ ਅਤੇ ਉਸ ਦੇ ਸਾਥੀਆਂ ਨਾਲ ਗਾਲੀ-ਗਲੋਚ ਕਰਨ ਤੋਂ ਬਾਅਦ ਉਸ ਦੇ ਗਲ ਪੈ ਗਿਆ ਅਤੇ ਉਸ ਦੇ ਥੱਪੜ ਮਾਰਿਆ। ਉਸ ਦੇ ਸਾਥੀ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉਕਤ ਉਨ੍ਹਾਂ ਦੇ ਵੀ ਗਲ ਪੈ ਗਿਆ ਅਤੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਜਿੱਥੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਸਰਕਾਰੀ ਡਿਊਟੀ ’ਚ ਵਿਘਨ ਪਿਆ। ਪੁਲਸ ਨੇ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਸੁਖੇਰਾ ਬੋਦਲਾ ’ਤੇ ਪਰਚਾ ਦਰਜ ਕੀਤਾ ਹੈ।