ਮੀਂਹ ਕਾਰਨ ਪੰਜਾਬ 'ਚ ਭਿਆਨਕ ਹਾਦਸਾ! ਚਿੰਤਪੁਰਨੀ ਰੋਡ 'ਤੇ ਖੱਡ 'ਚ ਡਿੱਗੀ ਐਂਬੂਲੈਂਸ, 3 ਲੋਕਾਂ ਦੀ ਮੌਤ
Saturday, Sep 06, 2025 - 11:22 AM (IST)

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਵਿਖੇ ਚਿੰਤਪੁਰਨੀ ਰੋਡ 'ਤੇ ਪੈਂਦੇ ਮੰਗੂਵਾਲ ਬਾਰਡਰ ਨੇੜੇ ਹਿਮਾਚਲ ਤੋਂ ਆ ਰਹੀ ਐਂਬੂਲੈਂਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਬਾਹਰ ਕੱਢ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਿਮਾਚਲ ਤੋਂ ਆਈ ਰਹੀ ਇਕ ਐਂਬੂਲੈਂਸ ਵਿੱਚ ਡਰਾਈਵਰ ਸਮੇਤ ਪੰਜ ਲੋਕ ਸਵਾਰ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ Latest Update! ਵਿਭਾਗ ਵੱਲੋਂ ਕੀਤੀ ਗਈ ਵੱਡੀ ਭਵਿੱਖਬਾਣੀ
ਉਹ ਹੁਸ਼ਿਆਰਪੁਰ ਦੇ ਜ਼ਰੀਏ ਜਲੰਧਰ ਕਿਸੇ ਨਿੱਜੀ ਹਸਪਤਾਲ ਲਈ ਜਾ ਰਹੇ ਸਨ ਪਰ ਜਿਵੇਂ ਹੀ ਐਬੂਲੈਂਸ ਮੰਗੂਵਾਲ ਪਹੁੰਚੀ ਤਾਂ ਮੰਗੂਵਾਲ ਪਏ ਮੀਂਹ ਕਾਰਨ ਸੜਕ ਖੰਡ ਵੱਲ ਧੱਸੀ ਹੋਈ ਸੀ। ਬੇਸ਼ੱਕ ਪ੍ਰਸ਼ਾਸਨ ਵੱਲੋਂ ਉਥੇ ਬੈਰੀਗੇਟ ਰੱਖੇ ਗਏ ਸਨ ਪਰ ਐਬੂਲੈਂਸ ਤੇਜ਼ ਹੋਣ ਕਾਰਨ ਬੈਰੀਗੇਟਾਂ ਨਾਲ ਟਕਰਾ ਕੇ ਡੂੰਘੀ ਖੱਡ ਵਿੱਚ ਪਲਟ ਗਈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਐਲਾਨੀ ਛੁੱਟੀ, ਬੰਦ ਰਹਿਣਗੇ ਦਫ਼ਤਰ
ਜਿਸ ਤੋਂ ਬਾਅਦ ਸੰਬੰਧਤ ਲੋਕਾਂ ਅਤੇ ਪੁਲਸ ਅਧਿਕਾਰੀਆਂ ਵੱਲੋਂ ਜੋ ਮੰਗੂਵਾਲ ਨਾਕੇ 'ਤੇ ਖੜ੍ਹੇ ਹੁੰਦੇ ਹਨ, ਉਨ੍ਹਾਂ ਵੱਲੋਂ ਖ਼ੁਦ ਵਿੱਚ ਉਤਰ ਕੇ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ। ਐਂਬੂਲੈਂਸ ਵਿੱਚ ਸਵਾਰ ਤਿੰਨ ਲੋਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਹਾਦਸੇ ਵਿਚ ਮਰੇ ਤਿੰਨ ਵਿਅਕਤੀਆਂ ਦੀ ਲਾਸ਼ਾਂ ਨੂੰ ਪੁਲਸ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ। ਮਰਨ ਵਾਲਿਆਂ ਦੇ ਵਿੱਚ ਦੋ ਜਵਾਈ ਅਤੇ ਇਕ ਸਹੁਰਾ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਬੰਨ੍ਹਾਂ ਦੀ ਮਜ਼ਬੂਤੀ ਦੀ ਸੇਵਾ ਕਰ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e