ਭਿਆਨਕ ਹਾਦਸਾ : ਕਾਰ,ਐਕਟਿਵਾ ਅਤੇ ਟਰੈਕਟਰ ਨੂੰ ਲਪੇਟ 'ਚ ਲੈਣ ਤੋਂ ਬਾਅਦ ਹਾਈਵੇ 'ਤੇ ਪਲਟੀ ਟੂਰਿਸਟ ਬੱਸ
Monday, Sep 01, 2025 - 11:29 AM (IST)

ਟਾਂਡਾ ਉੜਮੁੜ( ਵਰਿੰਦਰ ਪੰਡਤ,ਪਰਮਜੀਤ ਸਿੰਘ ਮੋਮੀ,ਜਸਵਿੰਦਰ) - ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਮੂਣਕਾ ਫਾਟਕ ਨਜ਼ਦੀਕ ਇੱਕ ਟੂਰਿਸਟ ਬੱਸ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਭਿਆਨਕ ਹਾਦਸੇ ਵਿਚ ਕਾਰ,ਐਕਟਿਵਾ ਅਤੇ ਟਰੈਕਟਰ ਦੀ ਟੱਕਰ ਤੋਂ ਬਾਅਦ ਵਾਹਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਬੱਸ ਵਿਚ ਸਵਾਰ ਕਈ ਹੋਰ ਵਿਅਕਤੀ ਗੰਭੀਰ ਜਖ਼ਮੀ ਹੋਏ ਹਨ। ਜਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਕਿੰਨਾਂ ਹਾਲਾਤਾਂ ਵਿੱਚ ਵਾਪਰਿਆ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਜਾਣਕਾਰੀ ਮੁਤਾਬਕ ਟਰੈਕਟਰ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਕਾਰ ਸਵਾਰ ਜਸਦੀਪ ਕੌਰ ਪਤਨੀ ਬਲਜੀਤ ਸਿੰਘ ਅਤੇ ਹਰਮਨ ਸਿੰਘ ਸਨ ਆਫ ਬਲਜੀਤ ਸਿੰਘ ਜਖਮੀ ਹੋ ਗਏ ਹਨ। ਮੌਕੇ 'ਤੇ ਪਹੁੰਚ ਕੇ ਡੀਐਸਪੀ ਟਾਂਡਾ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
Related News
ਮਹਿੰਦਰ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ ''ਚ ਨਵੀਂ ਅਪਡੇਟ, ਪੁਲਸ ਦਾ ਵੱਡਾ ਐਕਸ਼ਨ, ਗ੍ਰੈਂਡ ਵਿਟਾਰਾ ਕਾਰ ਦਾ ਮਾਲਕ...
