ਮਹਿਲਾ ਸਬ ਇੰਸਪੈਕਟਰ ਨੇ ਧੋਖਾਧੜੀ ਦੇ ਦੋਸ਼ ''ਚ ਆਪਣੇ ਮੰਗੇਤਰ ਨੂੰ ਕੀਤਾ ਗ੍ਰਿਫ਼ਤਾਰ

Thursday, May 05, 2022 - 04:42 PM (IST)

ਮਹਿਲਾ ਸਬ ਇੰਸਪੈਕਟਰ ਨੇ ਧੋਖਾਧੜੀ ਦੇ ਦੋਸ਼ ''ਚ ਆਪਣੇ ਮੰਗੇਤਰ ਨੂੰ ਕੀਤਾ ਗ੍ਰਿਫ਼ਤਾਰ

ਗੁਹਾਟੀ (ਵਾਰਤਾ)- ਆਸਾਮ ਦੇ ਨਾਗਾਂਵ ਜ਼ਿਲ੍ਹੇ 'ਚ ਇਕ ਪੁਲਸ ਮਹਿਲਾ ਸਬ ਇੰਸਪੈਕਟਰ ਨੇ ਧੋਖਾਧੜੀ ਦੇ ਦੋਸ਼ 'ਚ ਆਪਣੇ ਮੰਗੇਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਪੁਲਸ ਸਬ ਇੰਸਪੈਕਟਰ ਜੁਨਮੋਨੀ ਰਾਭਾ ਦੀ ਸਗਾਈ ਪਿਛਲੇ ਸਾਲ ਅਕਤੂਬਰ 'ਚ ਰਾਣਾ ਪੋਗਾਗ ਨਾਲ ਹੋਈ ਸੀ ਅਤੇ ਇਸ ਸਾਲ ਨਵੰਬਰ 'ਚ ਦੋਹਾਂ ਦਾ ਵਿਆਹ ਹੋਣਾ ਸੀ। ਰਾਣਾ ਨੇ ਆਸਾਮ ਦੇ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐੱਨ.ਜੀ.ਸੀ.) 'ਚ ਕੰਮ ਕਰਨ ਦਾ ਝੂਠਾ ਦਾਅਵਾ ਕੀਤਾ। ਓ.ਐੱਨ.ਜੀ.ਸੀ. 'ਚ ਨੌਕਰੀ ਦਿਵਾਉਣ ਦੇ ਨਾਮ 'ਤੇ ਉਸ ਨੇ ਕਈ ਲੋਕਾਂ ਤੋਂ ਕਰੋੜਾਂ ਰੁਪਏ ਵੀ ਠੱਗੇ। 

ਇਹ ਵੀ ਪੜ੍ਹੋ : ਮੁੰਬਈ 'ਚ ਮਸਜਿਦਾਂ ਦਾ ਵੱਡਾ ਫ਼ੈਸਲਾ- ਲਾਊਡ ਸਪੀਕਰ 'ਤੇ ਨਹੀਂ ਹੋਵੇਗੀ ਸਵੇਰ ਦੀ ਅਜ਼ਾਨ

ਜੁਨਮੋਨੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਮੰਗੇਤਰ ਖ਼ਿਲਾਫ਼ ਖੁਦ ਐੱਫ.ਆਈ.ਆਰ. ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਵਿਚ ਪੁਲਸ ਨੇ ਰਾਣਾ ਕੋਲੋਂ ਓ.ਐੱਨ.ਜੀ.ਸੀ. ਦੇ ਸਾਹਮਣੇ ਆਉਣ 'ਤੇ ਉਸ ਨੂੰ ਵੀ ਸਲਾਖਾਂ ਦੇ ਪਿੱਛੇ ਪੁੰਚਾਉਣ 'ਚ ਗੁਰੇਜ ਨਹੀਂ ਕੀਤਾ। ਜੁਨਮੋਨੀ ਨੇ ਅਜਿਹਾ ਕਰ ਕੇ ਸਮਾਜ ਦੇ ਸਾਹਮਣੇ ਹਰ ਕੀਮਤ 'ਤੇ ਸੱਚ ਦਾ ਸਾਥ ਨਿਭਾਉਣ ਅਤੇ ਕਰਤੱਵ ਨਿਭਾਉਣ ਦੀ ਇਕ ਅਨੋਖੀ ਮਿਸਾਲ ਪੇਸ਼ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News