ਖੇਡ ਜਗਤ ''ਚ ਸੋਗ ਦੀ ਲਹਿਰ; 24 ਸਾਲਾ ਮਹਿਲਾ ਪਹਿਲਵਾਨ ਨੇ ਕਰ ਲਈ ਖੁਦ*ਕੁਸ਼ੀ
Saturday, Feb 07, 2026 - 11:57 AM (IST)
ਵਾਰਾਣਸੀ- ਉੱਤਰ ਪ੍ਰਦੇਸ਼ 'ਚ ਵਾਰਾਣਸੀ ਜ਼ਿਲ੍ਹੇ ਦੇ ਮਿਰਜ਼ਾਮੁਰਾਦ ਥਾਣਾ ਖੇਤਰ ਦੇ ਠਟਰਾ ਪਿੰਡ ਦੀ ਵਾਸੀ ਸਟੇਟ ਲੈਵਲ ਮਹਿਲਾ ਪਹਿਲਵਾਨ ਨਿਧੀ ਸਿੰਘ (24) ਨੇ ਕੀਟਨਾਸ਼ਕ ਖਾ ਕੇ ਖ਼ੁਦਕੁਸ਼ੀ ਕਰ ਲਈ। ਨਿਧੀ ਨੇ ਬੁੱਧਵਾਰ ਨੂੰ ਕੀਟਨਾਸ਼ਕ ਦਾ ਸੇਵਨ ਕੀਤਾ ਸੀ। ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਹੋਈ, ਉਸ ਨੂੰ ਤੁਰੰਤ ਬੀਐੱਚਯੂ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਹਾਲਤ ਸ਼ੁੱਕਰਵਾਰ ਨੂੰ ਵਿਗੜ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਨਿਧੀ ਦੇ ਭਰਾ ਸ਼ਿਵਮ ਨੇ ਉਸ ਨੂੰ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਸੀ। ਪਰਿਵਾਰ ਵਾਲਿਆਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਨਿਧੀ ਨੇ ਅਜਿਹਾ ਕਦਮ ਕਿਉਂ ਚੁੱਕਿਆ। ਉਸ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਹੈ, ਜਦੋਂ ਕਿ ਸ਼ਿਵਮ ਪ੍ਰਯਾਗਰਾਜ 'ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ। ਨਿਧੀ ਦੀ ਛੋਟੀ ਭੈਣ ਹਾਈ ਸਕੂਲ ਦੀ ਵਿਦਿਆਰਥਣ ਹੈ।
ਦੱਸਣਯੋਗ ਹੈ ਕਿ ਨਿਧੀ ਦੇ ਚਾਚਾ ਸ਼ਿਵ ਪ੍ਰਕਾਸ਼ ਸਿੰਘ ਨੇ ਵੀ ਸਾਲ 2024 'ਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਨਿਧੀ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦਾ ਪਾਲਣ-ਪੋਸ਼ਣ ਦਾਦਾ ਮਾਤਾ ਦਿਆਲ ਸਿੰਘ ਅਤੇ ਦਾਦੀ ਸ਼ਿਆਮਾ ਸਿੰਘ ਨੇ ਕਤਾ ਸੀ। ਨਿਧੀ ਬਸਮੱਟੀ ਯੂਨੀਵਰਸਿਟੀ ਤੋਂ ਬੀਐੱਸਸੀ ਦੀ ਪੜ੍ਹਾਈ ਕਰ ਰਹੀ ਸੀ। ਮਿਰਜ਼ਾਮੁਰਾਦ ਥਾਣਾ ਇੰਚਾਜਰ ਪ੍ਰਮੋਦ ਕੁਮਾਰ ਪਾਂਡੇ ਨੇ ਦੱਸਿਆ ਕਿ ਖ਼ੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਦਸੇ ਵੀ ਜਗ੍ਹਾ 'ਤੇ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
