ਵਿਸ਼ਵ ਕੱਪ ਤੇ ਏਸ਼ੀਆਈ ਖੇਡਾਂ ਲਈ ਵੱਖ-ਵੱਖ ਟੀਮਾਂ ਨਹੀਂ ਹੋਣਗੀਆਂ : ਹਾਕੀ ਕੋਚ ਫੁਲਟੋਨ

Saturday, Mar 28, 2026 - 10:58 AM (IST)

ਵਿਸ਼ਵ ਕੱਪ ਤੇ ਏਸ਼ੀਆਈ ਖੇਡਾਂ ਲਈ ਵੱਖ-ਵੱਖ ਟੀਮਾਂ ਨਹੀਂ ਹੋਣਗੀਆਂ : ਹਾਕੀ ਕੋਚ ਫੁਲਟੋਨ

ਨਵੀਂ ਦਿੱਲੀ– ਇਸ ਸਾਲ ਹਾਕੀ ਵਿਸ਼ਵ ਕੱਪ ਤੇ ਏਸ਼ੀਆਈ ਖੇਡਾਂ ਵਿਚਾਲੇ ਜ਼ਿਆਦਾ ਫਰਕ ਨਾ ਹੋਣ ਦੇ ਬਾਵਜੂਦ ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟੋਨ ਨੇ ਦੋਵਾਂ ਟੂਰਨਾਮੈਂਟਾਂ ’ਚ ਵੱਖ-ਵੱਖ ਟੀਮਾਂ ਉਤਾਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਕ ਹੀ ਕੋਰ ਟੀਮ ਰਹੇਗੀ ਜਿਸਦੇ ਆਲੇ-ਦੁਆਲੇ ਹੀ ਚੋਣ ਹੋਵੇਗੀ।

ਹਾਕੀ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਬੈਲਜੀਅਮ ਤੇ ਨੀਦਰਲੈਂਡ ’ਚ ਖੇਡਿਆ ਜਾਵੇਗਾ ਜਦਕਿ ਏਸ਼ੀਆਈ ਖੇਡਾਂ 19 ਸਤੰਬਰ ਤੋਂ 4 ਅਕਤੂਬਰ ਦੇ ਵਿਚਾਲੇ ਹੋਣਗੀਆਂ ਜਿਸ ’ਚ ਜੇਤੂ ਟੀਮ ਸਿੱਧੇ ਲਾਸ ਏਂਜਲਸ ਓਲੰਪਿਕ 2028 ਲਈ ਕੁਆਲੀਫਾਈ ਕਰੇਗੀ। 8 ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਨੇ ਹੁਣ ਤੱਕ ਸਿਰਫ ਇਕ ਵਾਰ 1975 ’ਚ ਕੁਆਲਾਲੰਪੁਰ ’ਚ ਵਿਸ਼ਵ ਕੱਪ ਜਿੱਤਿਆ ਹੈ। ਇਹ ਪੁੱਛਣ ’ਤੇ ਕਿ ਕੀ ਵਿਸ਼ਵ ਕੱਪ ਤੇ ਏਸ਼ੀਆਈ ਖੇਡਾਂ ਵਿਚਾਲੇ ਜ਼ਿਆਦਾ ਸਮਾਂ ਨਾ ਹੋਣ ਕਾਰਨ ਦੋ ਵੱਖ-ਵੱਖ ਟੀਮਾਂ ਉਤਾਰੀਆਂ ਜਾਣਗੀਆਂ, ਫੁਲਟੋਨ ਨੇ ਕਿਹਾ, ‘‘ਨਹੀਂ। ਦੋਵਾਂ ਟੂਰਨਾਮੈਂਟਾਂ ਵਿਚਾਲੇ ਤਿੰਨ ਹਫਤਿਆਂ ਦਾ ਫਰਕ ਹੈ ਪਰ ਇਕ ਹੀ ਟੀਮ ਰਹੇਗੀ ਜਿਸਦੇ ਆਲੇ-ਦੁਆਲੇ ਚੋਣ ਹੋਵੇਗੀ।’’ਉਸ ਨੇ ਸਵੀਕਾਰ ਕੀਤਾ ਕਿ ਏਸ਼ੀਆਈ ਟੀਮਾਂ ਲਈ ਇਹ ਸਖਤ ਹੈ ਪਰ ਉਸ ਨੇ ਇਸ ਦੇ ਲਈ ਇਕ ਸਾਲ ਪਹਿਲਾਂ ਤੋਂ ਭਾਰਤ-ਏ ਟੀਮ ਦੇ ਰਾਹੀਂ ਤਿਆਰੀ ਸ਼ੁਰੂ ਕਰ ਦਿੱਤੀ ਸੀ। 


author

Tarsem Singh

Content Editor

Related News