ਟਾਈਗਰ ਵੁਡਸ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ ! ਹਾਦਸੇ ਮਗਰੋਂ 'ਰਾਸ਼ਟਰਪਤੀ' ਨਾਲ ਕਰ ਰਿਹਾ ਸੀ ਗੱਲ

Friday, Apr 03, 2026 - 07:09 PM (IST)

ਟਾਈਗਰ ਵੁਡਸ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ ! ਹਾਦਸੇ ਮਗਰੋਂ 'ਰਾਸ਼ਟਰਪਤੀ' ਨਾਲ ਕਰ ਰਿਹਾ ਸੀ ਗੱਲ

ਸਪੋਰਟਸ ਡੈਸਕ : ਦੁਨੀਆ ਦੇ ਮਸ਼ਹੂਰ ਗੋਲਫਰ ਟਾਈਗਰ ਵੁਡਸ ਦੀ ਇੱਕ ਕਾਰ ਹਾਦਸੇ ਤੋਂ ਬਾਅਦ ਗ੍ਰਿਫ਼ਤਾਰੀ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਪੁਲਸ ਅਧਿਕਾਰੀ ਨੂੰ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਉਹ ਹਾਦਸੇ ਤੋਂ ਤੁਰੰਤ ਬਾਅਦ 'ਰਾਸ਼ਟਰਪਤੀ' ਨਾਲ ਗੱਲ ਕਰ ਰਹੇ ਸਨ। ਮਾਰਟਿਨ ਕਾਉਂਟੀ ਸ਼ੈਰਿਫ ਦਫਤਰ ਵੱਲੋਂ ਜਾਰੀ ਬਾਡੀ ਕੈਮਰਾ ਫੁਟੇਜ ਵਿੱਚ ਵੁਡਸ ਆਪਣੇ ਹੱਥ ਵਿੱਚ ਫੋਨ ਫੜੀ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਡੋਨਾਲਡ ਟਰੰਪ ਦੀ ਗੱਲ ਕਰ ਰਹੇ ਸਨ, ਪਰ ਟਰੰਪ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਵੁਡਸ ਨਾਲ ਗੱਲਬਾਤ ਹੋਈ ਸੀ।

ਹਾਦਸੇ ਦੌਰਾਨ ਫਲਿਪ ਹੋਈ SUV
 ਇਹ ਹਾਦਸਾ ਉਦੋਂ ਵਾਪਰਿਆ ਜਦੋਂ ਵੁਡਸ ਦੀ ਲੈਂਡ ਰੋਵਰ ਇੱਕ ਟ੍ਰੇਲਰ ਨਾਲ ਟਕਰਾ ਕੇ ਪਲਟ ਗਈ। ਵੁਡਸ ਨੇ ਪੁਲਸ ਨੂੰ ਦੱਸਿਆ ਕਿ ਉਹ ਰੇਡੀਓ ਸਟੇਸ਼ਨ ਬਦਲਣ ਲਈ ਆਪਣੇ ਫੋਨ ਵੱਲ ਦੇਖ ਰਹੇ ਸਨ ਅਤੇ ਅਚਾਨਕ ਇਹ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਦੂਜੀ ਗੱਡੀ ਦਾ ਕਰੀਬ 5,000 ਡਾਲਰ ਦਾ ਨੁਕਸਾਨ ਹੋਇਆ ਹੈ।

ਨਸ਼ੇ ਦੀ ਹਾਲਤ 'ਚ ਮਿਲੇ ਵੁਡਸ 
ਪੁਲਸ ਰਿਪੋਰਟ ਅਨੁਸਾਰ ਹਾਦਸੇ ਤੋਂ ਬਾਅਦ ਵੁਡਸ ਦੀਆਂ ਅੱਖਾਂ ਲਾਲ ਸਨ ਅਤੇ ਉਹ ਕਾਫੀ ਸੁਸਤ ਨਜ਼ਰ ਆ ਰਹੇ ਸਨ। ਜਦੋਂ ਪੁਲਸ ਨੇ ਉਨ੍ਹਾਂ ਦਾ 'ਸੋਬਰਿਟੀ ਟੈਸਟ' ਲਿਆ, ਤਾਂ ਉਹ ਲੜਖੜਾ ਰਹੇ ਸਨ ਅਤੇ ਉਨ੍ਹਾਂ ਨੂੰ ਹਿਚਕੀਆਂ ਵੀ ਆ ਰਹੀਆਂ ਸਨ। ਤਲਾਸ਼ੀ ਦੌਰਾਨ ਵੁਡਸ ਦੀ ਜੇਬ ਵਿੱਚੋਂ ਹਾਈਡ੍ਰੋਕੋਡੋਨਦੀਆਂ ਗੋਲੀਆਂ ਬਰਾਮਦ ਹੋਈਆਂ, ਜੋ ਦਰਦ ਨਿਵਾਰਕ ਦਵਾਈ ਵਜੋਂ ਵਰਤੀਆਂ ਜਾਂਦੀਆਂ ਹਨ। ਪੁਲਸ ਨੇ ਉਨ੍ਹਾਂ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ (DUI) ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।

ਪੁਲਸ ਮੁਲਾਜ਼ਮਾਂ ਨੇ ਕਿਹਾ- 'ਤੁਹਾਨੂੰ ਐਵੇਂ ਨਹੀਂ ਕਹਿੰਦੇ GOAT' 
ਗ੍ਰਿਫ਼ਤਾਰੀ ਦੌਰਾਨ ਵੀ ਵੁਡਸ ਦਾ ਸਟਾਰ ਸਟੇਟਸ ਬਰਕਰਾਰ ਰਿਹਾ। ਵੀਡੀਓ ਵਿੱਚ ਇੱਕ ਡਿਪਟੀ ਉਨ੍ਹਾਂ ਦੇ ਗੋਲਫ ਕਰੀਅਰ ਬਾਰੇ ਗੱਲ ਕਰਦਾ ਸੁਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ 'GOAT' (Greatest of All Time) ਕਹਿ ਕੇ ਸੰਬੋਧਨ ਕਰ ਰਿਹਾ ਹੈ। ਜਦੋਂ ਵੁਡਸ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਸਾਲ 'ਮਾਸਟਰਜ਼' ਖੇਡਣਗੇ, ਤਾਂ ਉਨ੍ਹਾਂ ਨੇ ਉਮੀਦ ਜਤਾਈ।

ਵਿਦੇਸ਼ ਵਿੱਚ ਕਰਵਾਉਣਗੇ ਇਲਾਜ
 ਅਦਾਲਤ ਵਿੱਚ ਵੁਡਸ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰਦਿਆਂ ਵੁਡਸ ਨੇ ਕਿਹਾ ਕਿ ਉਹ ਆਪਣੀ ਸਿਹਤ ਅਤੇ ਪੇਸ਼ੇਵਰ ਕਰੀਅਰ 'ਤੇ ਧਿਆਨ ਦੇਣ ਲਈ ਅਮਰੀਕਾ ਤੋਂ ਬਾਹਰ ਜਾ ਕੇ ਇਲਾਜ ਕਰਵਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News