ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 2026 : ਪ੍ਰੀਤੀ ਤੇ ਦੀਪਕ ਦੀ ਜੇਤੂ ਸ਼ੁਰੂਆਤ

Tuesday, Mar 31, 2026 - 01:39 PM (IST)

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 2026 : ਪ੍ਰੀਤੀ ਤੇ ਦੀਪਕ ਦੀ ਜੇਤੂ ਸ਼ੁਰੂਆਤ

ਉਲਾਨਬਟੋਰ (ਮੰਗੋਲੀਆ)– ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਪ੍ਰੀਤੀ ਪੰਵਾਰ ਅਤੇ ਦੀਪਕ ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ ਮੁਹਿੰਮ ਦੀ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਸ਼ਾਨਦਾਰ ਅੰਦਾਜ਼ ’ਚ ਜਿੱਤ ਦਰਜ ਕੀਤੀ। ਮਹਿਲਾਵਾਂ ਦੇ 54 ਕਿ. ਗ੍ਰਾ. ਭਾਰ ਵਰਗ ’ਚ ਪ੍ਰੀਤੀ ਨੇ ਕਜ਼ਾਖਿਸਤਾਨ ਦੀ ਐਲੀਨਾ ਬਾਜ਼ਾਰੋਵਾ (2025 ਦੀ ਸਾਬਕਾ ਏਸ਼ੀਆਈ ਅੰਡਰ-22 ਚੈਂਪੀਅਨ ਹੈ) ਵਿਰੁੱਧ 5-0 ਦੇ ਸਰਵਸੰਮਤੀ ਫੈਸਲੇ ਨਾਲ ਜਿੱਤ ਹਾਸਲ ਕੀਤੀ।

ਪੁਰਸ਼ਾਂ ਦੇ 70 ਕਿ. ਗ੍ਰਾ. ਭਾਰ ਵਰਗ ’ਚ ਦੀਪਕ (ਕੌਮਾਂਤਰੀ ਬਾਕਸੈਮ ਏਲੀਟ 2026 ਟੂਰਨਾਮੈਂਟ ਦੇ ਚਾਂਦੀ ਤਮਗਾ ਜੇਤੂ ਅਤੇ ਏਸ਼ੀਆਈ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ 2022 ਦੇ ਕਾਂਸੀ ਤਮਗਾ ਜੇਤੂ) ਨੇ ਉਜ਼ਬੇਕਿਸਤਾਨ ਦੇ ਖਾਵਾਸਬੇਕ ਅਸਦੁੱਲਾਏਵ ਨੂੰ 3-2 ਦੇ ਵੰਡਵੇਂ ਫੈਸਲੇ ’ਚ ਹਰਾਇਆ। ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 2026 ’ਚ ਪੂਰੇ ਮਹਾਂਦੀਪ ਦੇ ਕੁਝ ਧਾਕੜ ਮੁੱਕੇਬਾਜ਼ ਹਿੱਸਾ ਲੈ ਰਹੇ ਹਨ।


author

Tarsem Singh

Content Editor

Related News