ਹਾਰਦਿਕ, ਸੁਖਜੀਤ, ਸੰਜੇ, ਅਭਿਸ਼ੇਕ ਹਾਕੀ ਇੰਡੀਆ ਸਾਲ ਦੇ ਸਰਵੋਤਮ ਖਿਡਾਰੀ ਦੇ ਐਵਾਰਡ ਦੀ ਦੌੜ ’ਚ

Tuesday, Mar 24, 2026 - 11:31 AM (IST)

ਹਾਰਦਿਕ, ਸੁਖਜੀਤ, ਸੰਜੇ, ਅਭਿਸ਼ੇਕ ਹਾਕੀ ਇੰਡੀਆ ਸਾਲ ਦੇ ਸਰਵੋਤਮ ਖਿਡਾਰੀ ਦੇ ਐਵਾਰਡ ਦੀ ਦੌੜ ’ਚ

ਨਵੀਂ ਦਿੱਲੀ– ਭਾਰਤ ਦੇ ਸਟਾਰ ਮਿਡਫੀਲਡਰ ਹਾਰਦਿਕ ਸਿੰਘ, ਫਾਰਵਰਡ ਸੁਖਜੀਤ ਸਿੰਘ ਅਤੇ ਅਭਿਸ਼ੇਕ ਅਤੇ ਡਿਫੈਂਡਰ ਸੰਜੇ ਇਸ ਸਾਲ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਸਾਲ ਦੇ ਸਰਵੋਤਮ ਖਿਡਾਰੀ ਦੇ ਐਵਾਰਡ ਦੀ ਦੌੜ ਵਿਚ ਹਨ। ਮਹਿਲਾ ਵਰਗ ਵਿਚ ਸਲੀਮਾ ਟੇਟੇ, ਨਵਨੀਤ ਕੌਰ, ਲਾਲਰੇਮਸਿਆਮੀ ਅਤੇ ਸਵਿਤਾ ਪੂਨੀਆ ਨੂੰ ਨਾਮਜ਼ਦਗੀ ਮਿਲੀ ਹੈ। 

ਸ਼ੁੱਕਰਵਾਰ ਨੂੰ ਹੋਣ ਵਾਲੇ ਹਾਕੀ ਇੰਡੀਆ ਐਵਾਰਡ ਸਮਾਰੋਹ ਵਿਚ ਉੱਭਰਦੇ ਖਿਡਾਰੀ (ਅੰਡਰ-21) ਦਾ ਜੁਗਰਾਜ ਸਿੰਘ ਅਤੇ ਅਸੁੰਥਾ ਲਾਕੜਾ ਐਵਾਰਡ ਵੀ ਦਿੱਤਾ ਜਾਵੇਗਾ। ਆਖਰੀ ਨਾਮਜ਼ਦਗੀ ਵਿਚ 8 ਸ਼੍ਰੇਣੀਆਂ ਵਿਚ 32 ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਹਾਕੀ ਵਿਚ ਅਕਸ ਯੋਗਦਾਨ ਲਈ ਜਮਨ ਲਾਲ ਸ਼ਰਮਾ ਐਵਾਰਡ ਅਤੇ ਅਸਾਧਾਰਨ ਉਪਲੱਬਧੀ ਲਈ ਐਵਾਰਡ ਵੀ ਦਿੱਤਾ ਜਾਵੇਗਾ।


author

Tarsem Singh

Content Editor

Related News