ਪੇਸ਼ੇਵਰ ਮੁੱਕੇਬਾਜ਼ੀ ’ਚ ਉਤਰ ਸਕਦੀ ਹੈ ਮੈਰੀਕਾਮ

Monday, Mar 30, 2026 - 05:26 PM (IST)

ਪੇਸ਼ੇਵਰ ਮੁੱਕੇਬਾਜ਼ੀ ’ਚ ਉਤਰ ਸਕਦੀ ਹੈ ਮੈਰੀਕਾਮ

ਨਵੀਂ ਦਿੱਲੀ– ਓਲੰਪਿਕ ਕਾਂਸੀ ਤਮਗਾ ਜੇਤੂ ਤੇ 6 ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਐਤਵਾਰ ਨੂੰ ਕਿਹਾ ਕਿ ਉਹ ਪੇਸ਼ੇਵਰ ਮੁੱਕੇਬਾਜ਼ੀ ’ਚ ਉਤਰ ਸਕਦੀ ਹੈ। ਲੰਡਨ ਓਲੰਪਿਕ 2012 ’ਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਬਣੀ 43 ਸਾਲ ਮੈਰੀਕਾਮ ਨੇ ਕਿਹਾ ਕਿ ਅੇਮੈਚਿਓਰ ਸਰਕਟ ’ਤੇ ਖੇਡਣ ਲਈ ਹੁਣ ਉਸ ਦੀ ਉਮਰ ਨਿਕਲ ਚੁੱਕੀ ਹੈ।

ਉਸ ਨੇ ਕਿਹਾ, ‘‘6 ਵਿਸ਼ਵ ਚੈਂਪੀਅਨਸ਼ਿਪ ਜਿੱਤਣਾ ਖਾਸ ਰਿਹਾ। ਹੁਣ ਮੈਂ ਉਸ ਉਮਰ ’ਚ ਹਾਂ ਕਿ ਦੇਸ਼ ਲਈ ਅੇਮੈਚਿਓਰ ਸਰਕਟ ’ਤੇ ਨਹੀਂ ਖੇਡ ਸਕਦੀ। ਪੇਸ਼ੇਵਰ ਮੁੱਕੇਬਾਜ਼ੀ ਇਕ ਨਵਾਂ ਮੌਕਾ ਹੋ ਸਕਦਾ ਹੈ।’’

ਉਸ ਨੇ ਕਿਹਾ, ‘‘ਅਜੇ ਇਸ ਬਾਰੇ ’ਚ ਸੋਚ ਰਹੀ ਹਾਂ। ਮੈਂ ਸਖਤ ਮਿਹਨਤ ਕਰਕੇ ਵਾਪਸੀ ਦੀ ਕੋਸ਼ਿਸ਼ ’ਚ ਹਾਂ ਤਾਂ ਜੋ ਲੋਕਾਂ ਨੂੰ ਦੱਸ ਸਕਾਂ ਕਿ ਮੈਂ ਕੀ ਕਰ ਸਕਦੀ ਹਾਂ।’’

ਉਸ ਨੇ ਕਿਹਾ, ‘‘ਮੈਂ ਨਿੱਜੀ ਤੌਰ ’ਤੇ ਆਪਣੀ ਅਕੈਡਮੀ ਨਾਲ ਵੀ ਜੁੜੀ ਹੋਈ ਹਾਂ। ਮੈਂ ਮਣੀਪੁਰ ਆਉਂਦੀ ਜਾਂਦੀ ਰਹਿੰਦੀ ਹਾਂ। ਕਈ ਵਾਰ ਮਣੀਪੁਰ ਦੇ ਮੌਜੂਦਾ ਹਾਲਾਤ ਦੇ ਕਾਰਨ ਮੁਸ਼ਕਿਲ ਹੋ ਜਾਂਦੀ ਹੈ ਪਰ ਮੈਂ ਜਦੋਂ ਨਹੀਂ ਜਾ ਪਾਉਂਦੀ ਹਾਂ ਤਾਂ ਵੀ ਫੋਨ ਕਾਲ ਨਾਲ ਅਕੈਡਮੀ ਦਾ ਕੰਮਕਾਜ ਦੇਖਦੀ ਹਾਂ।’’


author

Tarsem Singh

Content Editor

Related News