ਪੰਜਾਬ ਦੇ ਪੁੱਤ ਨੇ ਰਚ'ਤਾ ਇਤਿਹਾਸ ! ਨੈਸ਼ਨਲ ਰਿਕਾਰਡ ਤੋੜ ਜਿੱਤਿਆ Gold Medal

Thursday, Mar 26, 2026 - 12:31 PM (IST)

ਪੰਜਾਬ ਦੇ ਪੁੱਤ ਨੇ ਰਚ'ਤਾ ਇਤਿਹਾਸ ! ਨੈਸ਼ਨਲ ਰਿਕਾਰਡ ਤੋੜ ਜਿੱਤਿਆ Gold Medal

ਭੁਵਨੇਸ਼ਵਰ : ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਖੇਡੀਆਂ ਗਈਆਂ ਪਹਿਲੀਆਂ ਨੈਸ਼ਨਲ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਆਪਣੇ ਨਾਮ ਕੀਤਾ ਹੈ। ਗੁਰਿੰਦਰਵੀਰ ਨੇ ਪੁਰਸ਼ਾਂ ਦੇ 60 ਮੀਟਰ ਮੁਕਾਬਲੇ ਵਿੱਚ ਨਾ ਸਿਰਫ਼ ਪਹਿਲਾ ਸਥਾਨ ਹਾਸਲ ਕੀਤਾ, ਸਗੋਂ ਇੱਕ ਨਵਾਂ ਰਾਸ਼ਟਰੀ ਰਿਕਾਰਡ ਵੀ ਸਥਾਪਿਤ ਕਰ ਦਿੱਤਾ ਹੈ।

6.60 ਸਕਿੰਟਾਂ ਵਿੱਚ ਪੂਰੀ ਕੀਤੀ ਦੌੜ 
ਗੁਰਿੰਦਰਵੀਰ ਸਿੰਘ ਨੇ ਇਸ ਫਾਈਨਲ ਮੁਕਾਬਲੇ ਵਿੱਚ ਆਪਣੀ ਰਫ਼ਤਾਰ ਦਾ ਲੋਹਾ ਮਨਵਾਉਂਦੇ ਹੋਏ ਮਹਿਜ਼ 6.60 ਸਕਿੰਟਾਂ ਵਿੱਚ ਦੌੜ ਪੂਰੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਰਾਣੇ 6.67 ਸਕਿੰਟਾਂ ਦੇ ਰਾਸ਼ਟਰੀ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।

ਫਾਈਨਲ ਵਿੱਚ ਦੇਖਣ ਨੂੰ ਮਿਲਿਆ ਵੱਡਾ ਉਲਟਫੇਰ 
ਇਸ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਇੱਕ ਵੱਡਾ ਉਲਟਫੇਰ ਵੀ ਹੋਇਆ। ਇਸ ਦੌੜ ਵਿੱਚ ਜਿੱਤ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਅਨੀਮੇਸ਼ ਕੁਜੂਰ ਨੂੰ ਨਿਯਮਾਂ ਦੀ ਉਲੰਘਣਾ ਕਾਰਨ ਡਿਸਕੁਆਲੀਫਾਈ (disqualified) ਕਰ ਦਿੱਤਾ ਗਿਆ, ਜਿਸ ਕਾਰਨ ਉਹ ਖ਼ਿਤਾਬੀ ਦੌੜ ਤੋਂ ਬਾਹਰ ਹੋ ਗਏ। ਗੁਰਿੰਦਰਵੀਰ ਦੀ ਇਸ ਜਿੱਤ ਨਾਲ ਦੇਸ਼ ਦੇ ਐਥਲੈਟਿਕਸ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।


author

Tarsem Singh

Content Editor

Related News