ਮਹਿਲਾ ਟੀਚਰ ਨਾਲ ਗਲਤ ਵਤੀਰਾ ਕਰਨਾ ਸਿਪਾਹੀ ਨੂੰ ਪਿਆ ਮਹਿੰਗਾ

11/26/2015 5:31:03 PM

ਗੁਹਾਟੀ- ਇੱਥੇ ਇਕ ਸਿਪਾਹੀ ਨੂੰ ਮਹਿਲਾ ਟੀਚਰ ਨਾਲ ਗਲਤ ਵਤੀਰਾ ਕਰਨਾ ਮਹਿੰਗਾ ਪੈ ਗਿਆ। ਜ਼ਿਕਰਯੋਗ ਹੈ ਕਿ ਪੁਲਸ ਨੇ ਟੀਚਰ ਸੰਤੋਸ਼ ਦੀ ਸ਼ਿਕਾਇਤ ''ਤੇ ਦੋਸ਼ੀ ਸਿਪਾਹੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਦਾ ਸ਼ਾਂਤੀ ਭੰਗ ਕਰਨ ਦੇ ਦੋਸ਼ ''ਚ ਚਾਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਭਮਰਾ ''ਚ ਆਰਥਿਕ ਜਨਗਣਨਾ ਲਈ ਸੈਕੰਡਰੀ ਸਕੂਲ ਦੀ ਟੀਚਰ ਸੰਤੋਸ਼ ਦੀ ਡਿਊਟੀ ਲੱਗੀ ਹੋਈ ਸੀ। ਉਹ ਪਿੰਡ ''ਚ ਜਨਗਣਨਾ ਕਰ ਰਹੀ ਸੀ।
ਪਿੰਡ ਭਮਰਾ ਵਾਸੀ ਦਿੱਲੀ ਪੁਲਸ ਦਾ ਸਿਪਾਹੀ ਗੁਲਜਾਰ ਛੁੱਟੀ ''ਤੇ ਆਇਆ ਹੋਇਆ ਸੀ ਅਤੇ ਦੋਸ਼ੀ ਸਿਪਾਹੀ ਦਾ ਪਿਤਾ ਪਿੰਡ ''ਚ ਪ੍ਰਧਾਨੀ ਦੀਆਂ ਚੋਣਾਂ ਲੜ ਰਿਹਾ ਹੈ। ਟੀਚਰ ਸੰਤੋਸ਼ ਅਨੁਸਾਰ ਜਨਗਣਨਾ ਦੌਰਾਨ ਦੋਸ਼ੀ ਨੇ ਉਸ ਨਾਲ ਗਾਲੀ-ਗਲੌਚ ਅਤੇ ਗਲਤ ਵਤੀਰਾ ਕੀਤਾ। ਸੰਤੋਸ਼ ਅਨੁਸਾਰ ਦੋਸ਼ੀ ਨੇ ਉਸ ਨੂੰ ਕਿਹਾ ਕਿ ਉਹ ਪ੍ਰਧਾਨ ਦੀਆਂ ਚੋਣਾਂ ਲਈ ਇਕ ਵਿਰੋਧੀ ਦੇ ਪੱਖ ''ਚ ਵੋਟ ਮੰਗ ਰਹੀ ਹੈ। ਇਸ ਗੱਲ ਨੂੰ ਲੈ ਕੇ ਸਿਪਾਹੀ ਨੇ ਉਸ ਨਾਲ ਗਾਲੀ ਗਲੌਚ ਅਤੇ ਗਲਤ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ। ਟੀਚਰ ਸੰਤੋਸ਼ ਦਾ ਕਹਿਣਾ ਹੈ ਕਿ ਉਹ ਪਿੰਡ ''ਚ ਆਰਥਿਕ ਜਨਗਣਨਾ ਕਰ ਰਹੀ ਸੀ ਨਾ ਕਿ ਵੋਟ ਮੰਗ ਰਹੀ ਸੀ। ਦੋਸ਼ੀ ਸਿਪਾਹੀ ਗੁਲਜਾਰ ਦਾ ਦੋਸ਼ ਗਲਤ ਹੈ। ਪੁਲਸ ਨੇ ਸੰਤੋਸ਼ ਦੀ ਸ਼ਿਕਾਇਤ ''ਤੇ ਸਿਪਾਹੀ ਗੁਲਜਾਰ ਵਾਸੀ ਭਮਰਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਸ਼ੀ ਸਿਪਾਹੀ ਗੁਲਜਾਰ ਦਾ ਸ਼ਾਂਤੀ ਭੰਗ ਕਰਨ ਦੇ ਦੋਸ਼ ''ਚ ਚਾਲਾਨ ਕੀਤਾ ਹੈ।


Disha

News Editor

Related News