ਪੱਛਮੀ ਬੰਗਾਲ ਦੀਆਂ ਜੇਲਾਂ ’ਚ ਗਰਭਵਤੀ ਹੋ ਰਹੀਆਂ ਮਹਿਲਾ ਕੈਦੀ
Friday, Feb 09, 2024 - 05:32 PM (IST)
ਕੋਲਕਾਤਾ -ਕਲਕੱਤਾ ਹਾਈ ਕੋਰਟ ਦੇ ਸਾਹਮਣੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਵੀਰਵਾਰ ਨੂੰ ਅਦਾਲਤ ਦੇ ਸਾਹਮਣੇ ਇਕ ਜਨਹਿਤ ਪਟੀਸ਼ਨ (ਪੀ. ਆਈ. ਐੱਲ.) ਦਾਖ਼ਲ ਕੀਤੀ ਗਈ, ਜਿਸ ’ਚ ਜਾਣਕਾਰੀ ਦਿੱਤੀ ਗਈ ਕਿ ਸੂਬੇ ਦੀਆਂ ਜੇਲਾਂ ’ਚ ਮਹਿਲਾ ਕੈਦੀ ਗਰਭਵਤੀ ਹੋ ਰਹੀਆਂ ਹਨ। ਇਹ ਜਾਣਕਾਰੀ ਹਾਈ ਕੋਰਟ ਦੇ ਚੀਫ਼ ਜਸਟਿਸ ਟੀ. ਐੱਸ. ਸ਼ਿਵਗਨਾਮਨ ਅਤੇ ਜਸਟਿਸ ਸੁਪ੍ਰਤਿਮ ਭੱਟਾਚਾਰੀਆ ਦੀ ਬੈਂਚ ਸਾਹਮਣੇ ਲਿਆਂਦੀ ਗਈ।
ਪਟੀਸ਼ਨ ’ਚ ਅਦਾਲਤ ਨੂੰ ਸੁਧਾਰ ਘਰਾਂ ਦੇ ਪੁਰਸ਼ ਕਰਮਚਾਰੀਆਂ ਨੂੰ ਉਨ੍ਹਾਂ ਵਾੜਾਂ ’ਚ ਕੰਮ ਕਰਨ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ, ਜਿੱਥੇ ਮਹਿਲਾ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇਸ ’ਚ ਕਿਹਾ ਗਿਆ ਕਿ ਇਹ ਬਹੁਤ ਗੰਭੀਰ ਮਾਮਲਾ ਹੈ।