ਮਹਿਲਾ ਜੱਜ ਕਰਦੀ ਸੀ ਨਾਬਾਲਗ ਬੱਚੀ ''ਤੇ ਜ਼ੁਲਮ, ਬੱਚੀ ਬਰਾਮਦ

Tuesday, Jan 30, 2018 - 03:24 PM (IST)

ਮਹਿਲਾ ਜੱਜ ਕਰਦੀ ਸੀ ਨਾਬਾਲਗ ਬੱਚੀ ''ਤੇ ਜ਼ੁਲਮ, ਬੱਚੀ ਬਰਾਮਦ

ਦੇਹਰਾਦੂਨ — ਹਰਿਦੁਆਰ ਦੀ ਇਕ ਮਹਿਲਾ ਜੱਜ 'ਤੇ ਨਾਬਾਲਗ ਬੱਚੀ ਤੋਂ ਘਰ ਦਾ ਕੰਮ ਕਰਵਾਉਣ ਅਤੇ ਉਸ 'ਤੇ ਜ਼ੁਲਮ ਕਰਨ ਦੇ ਦੋਸ਼ ਲੱਗੇ ਹਨ। ਹਾਈ ਕੋਰਟ ਦੇ ਆਦੇਸ਼ 'ਤੇ ਹਰਿਦੁਆਰ ਜ਼ਿਲੇ ਜੱਜ ਦੇ ਹੁਕਮਾਂ 'ਤੇ ਪੁਲਸ ਨੇ ਛਾਪਾ ਮਾਰ ਕੇ 14 ਸਾਲ ਦੀ ਨਾਬਾਲਗ ਨੂੰ ਮਹਿਲਾ ਜੱਜ ਦੇ ਘਰੋਂ ਬਰਾਮਦ ਕਰਕੇ ਮੈਡੀਕਲ ਕਰਵਾਇਆ ਗਿਆ ਹੈ। ਨਾਬਾਲਗ ਬੱਚੀ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲਸ ਹੁਣ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ 'ਚ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਹਾਈ ਕੋਰਟ ਨੇ ਹਰਿਦੁਆਰ ਦੀ ਸਿਵਲ ਜੱਜ ਦੇ ਘਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਜੱਜ ਦੇ ਨਿਰਦੇਸ਼ਾਂ ਅਨੁਸਾਰ ਪੁਲਸ ਨੇ ਮਹਿਲਾ ਜੱਜ ਦੇ ਘਰ ਛਾਪਾ ਮਾਰਿਆ ਅਤੇ ਬੱਚੀ ਨੂੰ ਬਰਾਮਦ ਕਰ ਲਿਆ ਗਿਆ।
ਪੁਲਸ ਨੂੰ ਬੱਚੀ ਨੇ ਦੱਸਿਆ ਕਿ ਮਹਿਲਾ ਜੱਜ ਨੈਨੀਤਾਲ ਦੀ ਰਹਿਣ ਵਾਲੀ ਹੈ ਅਤੇ ਕਰੀਬ 4 ਸਾਲ ਤੋਂ ਉਹ(ਬੱਚੀ) ਇਥੇ ਕੰਮ ਕਰ ਰਹੀ ਹੈ ਅਤੇ ਇਥੇ ਉਸ 'ਤੇ ਅੱਤਿਆਚਾਰ ਕੀਤਾ ਜਾਂਦਾ ਹੈ। ਦੂਸਰੇ ਪਾਸੇ ਸਵਾਲ ਇਹ ਉੱਠਦਾ ਹੈ ਕਿ ਪਰਿਵਾਰ ਵਾਲਿਆਂ ਨੇ ਪਹਿਲਾਂ ਸ਼ਿਕਾਇਤ ਕਿਉਂ ਨਹੀਂ ਕੀਤੀ। ਪੁਲਸ ਮਾਮਲੇ ਦੀ ਸਖਤੀ ਨਾਲ ਜਾਂਚ ਕਰ ਰਹੀ ਹੈ।

 


Related News