ਦੋ ਬੱਚਿਆਂ ਦੇ ਪਿਓ ਨੂੰ ਪਿਆਰ ਕਰਨਾ ਪਿਆ ਮਹਿੰਗਾ, ਕੁੜੀ ਦੇ ਘਰਦਿਆਂ ਨੇ ਘਰ ਬੁਲਾ ਕੇ ਵੱਢ ''ਤਾ
Friday, May 09, 2025 - 01:51 PM (IST)

ਨੈਸ਼ਨਲ ਡੈਸਕ: ਬਿਹਾਰ ਦੇ ਪੂਰਨੀਆ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪ੍ਰੇਮਿਕਾ ਦੇ ਪਰਿਵਾਰ ਨੇ ਉਸਦੇ ਵਿਆਹੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਮਾਮਲਾ ਜ਼ਿਲ੍ਹੇ ਦੇ ਜਲਾਲਗੜ੍ਹ ਥਾਣਾ ਖੇਤਰ ਦੇ ਝੌਰੀ ਪਿੰਡ ਦਾ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਤੌਫੀਕ (32) ਵਜੋਂ ਹੋਈ ਹੈ, ਜੋ ਕਿ ਰਤਨਸੌਤੀ ਚੌਕ ਮਜਗਾਮਾ ਵਾਰਡ ਨੰਬਰ 11, ਕਸਬਾ ਥਾਣਾ ਖੇਤਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ...ਰੇਲਵੇ ਨੇ ਸੁਰੱਖਿਆ ਲਈ ਚਲਾਈਆਂ 3 ਵਿਸ਼ੇਸ਼ ਰੇਲਗੱਡੀਆਂ, ਜਾਣੋਂ ਰੂਟ ਤੇ ਸ਼ਡਿਊਲ
ਉਹ ਕਿਸੇ ਹੋਰ ਰਾਜ 'ਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਤੌਫੀਕ ਦਾ ਵਿਆਹ 5 ਸਾਲ ਪਹਿਲਾਂ ਨਸੀਮਾ ਖਾਤੂਨ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਵੀ ਹਨ । ਇਸੇ ਦੌਰਾਨ ਮੁਹੰਮਦ ਤੌਫੀਕ ਨੂੰ ਝੌਰੀ ਪਿੰਡ ਦੀ ਇੱਕ ਕੁੜੀ ਨਾਲ ਪਿਆਰ ਹੋ ਗਿਆ। ਜਦੋਂ ਕੁੜੀ ਦੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ। ਕੁੜੀ ਦੇ ਪਰਿਵਾਰ ਨੇ ਇੱਕ ਸਾਜ਼ਿਸ਼ ਤਹਿਤ ਨੌਜਵਾਨ ਨੂੰ ਆਪਣੇ ਘਰ ਬੁਲਾਇਆ ਅਤੇ ਫਿਰ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੱਥੇ, ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੀ ਦੇ ਪਰਿਵਾਰ ਨੇ ਉਸ ਦਾ ਕਤਲ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e