ਮੈਡੀਕਲ ਸਟੋਰ ਤੋਂ ਇਲਾਜ ਕਰਵਾਉਣਾ ਪਿਆ ਮਹਿੰਗਾ; ਟੀਕਾ ਲੱਗਦੇ ਹੀ ਧੀ ਨੇ ਮਾਂ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ !

Monday, Mar 02, 2026 - 01:42 PM (IST)

ਮੈਡੀਕਲ ਸਟੋਰ ਤੋਂ ਇਲਾਜ ਕਰਵਾਉਣਾ ਪਿਆ ਮਹਿੰਗਾ; ਟੀਕਾ ਲੱਗਦੇ ਹੀ ਧੀ ਨੇ ਮਾਂ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ !

ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਉਰੂਵਾ ਇਲਾਕੇ 'ਚ ਇਕ ਮੈਡੀਕਲ ਸਟੋਰ 'ਤੇ ਟੀਕਾ ਲਗਾਏ ਜਾਣ ਮਗਰੋਂ 9 ਸਾਲਾ ਇਕ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਪੁਲਸ ਨੇ ਐਤਵਾਰ ਸ਼ਾਮ ਨੂੰ ਹੋਈ ਇਸ ਘਟਨਾ ਦੇ ਸਿਲਸਿਲੇ 'ਚ ਮੁਕੱਦਮਾ ਦਰਜ ਕਰ ਕੇ ਮੈਡੀਕਲ ਸਟੋਰ ਦੇ ਫਰਾਰ ਸੰਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਨੇ ਦਰਜ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਬਾਂਸਗਾਂਵ ਥਾਣਾ ਖੇਤਰ ਦੇ ਮਸੁਰੀਆ ਪਿੰਡ ਦੀ ਰਹਿਣ ਵਾਲੀ ਦਿਵਿਆ (9) ਨੂੰ ਹਲਕੀ ਖੰਘ ਅਤੇ ਬੁਖਾਰ ਸੀ ਅਤੇ ਉਸ ਦੀ ਮਾਂ ਸ਼ਸ਼ੀਕਲਾ ਉਸ ਨੂੰ ਐਤਵਾਰ ਸ਼ਾਮ ਜੌਹਰਾਬਾਦ 'ਚ ਇਕ ਮੈਡੀਕਲ ਸਟੋਰ 'ਤੇ ਲੈ ਗਈ ਸੀ। ਸੂਤਰਾਂ ਅਨੁਸਾਰ ਸ਼ਸ਼ੀਕਲਾ ਨੇ ਦੋਸ਼ ਲਗਾਇਆ ਹੈ ਕਿ ਮੈਡੀਕਲ ਸਟੋਰ ਸੰਚਾਲਕ ਨੇ ਉਸ ਦੀ ਧੀ ਦੀ ਸਿਹਤ ਦੇਖ ਕੇ ਉਸ ਨੂੰ ਤੁਰੰਤ ਟੀਕਾ ਲਗਾ ਦਿੱਤਾ ਪਰ ਉਸ ਦੀ ਹਾਲਤ ਸੁਧਾਰਨ ਦੀ ਬਜਾਏ ਤੇਜ਼ੀ ਨਾਲ ਵਿਗੜਣ ਲੱਗੀ ਅਤੇ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। 

ਪੁਲਸ ਸੂਤਰਾਂ ਨੇ ਦੱਸਿਆ ਕਿ ਮੈਡੀਕਲ ਸਟੋਰ ਦਾ ਸੰਚਾਲਕ ਘਟਨਾ ਤੋਂ ਬਾਅਦ ਆਪਣੀ ਦੁਕਾਨ ਬੰਦ ਕਰ ਕੇ ਦੌੜ ਗਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਬੱਚੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਮੈਡੀਕਲ ਸਟੋਰ ਸੰਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਉਰੂਵਾ ਦੇ ਇੰਚਾਰਜ ਮੈਡੀਕਲ ਅਧਿਕਾਰੀ ਜੇ.ਪੀ. ਤਿਵਾੜੀ ਨੇ ਇਸ ਘਟਨਾ ਨੂੰ ਗੰਭੀਰ ਮੰਨਦੇ ਹੋਏ ਹਿਦਾਇਤ ਦਿੱਤੀ ਹੈ ਕਿ ਮੋਬਾਈਲ ਸਟੋਰ ਨੂੰ ਸਿਰਫ਼ ਦਵਾਈਆਂ ਵੇਚਣ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਟੀਕੇ ਲਗਾਉਣ ਜਾਂ ਕਲੀਨਿਕ ਦੀ ਤਰ੍ਹਾਂ ਇਲਾਜ ਕਰਨ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਕਾਰਵਾਈ ਲਈ ਮੁੱਖ ਮੈਡੀਕਲ ਅਧਿਕਾਰੀ ਅਤੇ ਡਿਪਟੀ ਚੀਫ਼ ਮੈਡੀਕਲ ਅਫ਼ਸਰ ਨੂੰ ਇਕ ਵਿਸਤ੍ਰਿਤ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News