ਆਨਰ ਕਿਲਿੰਗ : ਪਿਓ ਨੇ ਕੀਤਾ ਧੀ ਦੀ ਕਤਲ, ਦੂਜੀ ਜਾਤ ਦੇ ਨੌਜਵਾਨ ਨਾਲ ਕਰਨਾ ਚਾਹੁੰਦੀ ਸੀ ਵਿਆਹ

Saturday, Aug 17, 2024 - 09:11 PM (IST)

ਆਨਰ ਕਿਲਿੰਗ : ਪਿਓ ਨੇ ਕੀਤਾ ਧੀ ਦੀ ਕਤਲ, ਦੂਜੀ ਜਾਤ ਦੇ ਨੌਜਵਾਨ ਨਾਲ ਕਰਨਾ ਚਾਹੁੰਦੀ ਸੀ ਵਿਆਹ

ਗਵਾਲੀਅਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਇਕ ਵਿਅਕਤੀ ਨੇ ਦੂਜੀ ਜਾਤ ਦੇ ਨੌਜਵਾਨ ਨਾਲ ਪ੍ਰੇਮ ਸਬੰਧਾਂ ਨੂੰ ਲੈ ਕੇ ਆਪਣੀ ਧੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਪੁਲਸ ਦੇ ਐਡੀਸ਼ਨਲ ਸੁਪਰਡੈਂਟ (ਏ. ਐੱਸ. ਪੀ.) ਗਜੇਂਦਰ ਸਿੰਘ ਵਰਧਮਾਨ ਅਨੁਸਾਰ ਇਹ ਵਾਰਦਾਤ ਗਿਰਵਾਈ ਥਾਣਾ ਖੇਤਰ ’ਚ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਧੀ ਦੂਜੇ ਭਾਈਚਾਰੇ ਦੇ ਨੌਜਵਾਨ ਨੂੰ ਪਿਆਰ ਕਰਦੀ ਸੀ ਪਰ ਮੁਲਜ਼ਮ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਇਸ ਦੇ ਖਿਲਾਫ ਸਨ।

ਵਰਧਮਾਨ ਮੁਤਾਬਕ ਸ਼ੁੱਕਰਵਾਰ ਨੂੰ ਪਿਓ-ਧੀ ’ਚ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ ’ਤੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ।


author

Rakesh

Content Editor

Related News