ਨਸ਼ੇ ਵਾਲੀ ਕੋਲਡ ਡ੍ਰਿੰਕ ਪਿਲਾ ਕੇ ਕੀਤਾ ਸੀ ਰੋਹਿਤ ਦਾ ਕਤਲ, ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਿਓ-ਪੁੱਤਰ ਕਾਬੂ
Friday, Feb 27, 2026 - 03:06 PM (IST)
ਜੰਡਿਆਲਾ ਗੁਰੂ (ਸੁਰਿੰਦਰ/ਸ਼ਰਮਾ)- ਪਿਛਲੇ ਦਿਨੀਂ ਜੰਡਿਆਲਾ ਗੁਰੂ ਵਿਖੇ 24 ਸਾਲਾ ਨੌਜਵਾਨ ਰੋਹਿਤ ਪੁੱਤਰ ਜੋਰਜ ਮਸੀਹ ਦੀ ਲਾਸ਼ ਗੁਨੋਵਾਲ ਸੂਏ ਨੇੜੇ ਮਿਲੀ ਸੀ। ਹੁਣ ਜੰਡਿਆਲਾ ਗੁਰੂ ਪੁਲਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ’ਚ ਸਫਲਤਾ ਹਾਸਲ ਕਰ ਲਈ ਹੈ। ਇਸ ਸਬੰਧੀ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ 16 ਫਰਵਰੀ ਨੂੰ ਰੋਹਿਤ, ਜੋ ਪੇਂਟ ਦਾ ਕੰਮ ਕਰਦਾ ਸੀ, ਘਰ ਤੋਂ ਕੰਮ ਲਈ ਗਿਆ ਪਰ ਰਾਤ ਦੇਰ ਤੱਕ ਵਾਪਸ ਨਾ ਆਇਆ। ਪਰਿਵਾਰ ਵੱਲੋਂ ਭਾਲ ਕਰਨ ਉਪਰੰਤ ਅਗਲੇ ਦਿਨ ਸਵੇਰੇ ਉਸ ਦੀ ਲਾਸ਼ ਗੁਨੋਵਾਲ ਸੂਏ ਦੇ ਕਿਨਾਰੇ ਤੋਂ ਮਿਲੀ। ਮੌਤ ਭੇਦਭਰੇ ਹਾਲਾਤਾਂ ’ਚ ਹੋਈ ਲੱਗੀ, ਜਿਸ ਉਪਰੰਤ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ। ਐੱਸ. ਐੱਚ. ਓ. ਨਰੇਸ਼ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਨੇ ਵੱਖ-ਵੱਖ ਪੱਖਾਂ ਤੋਂ ਜਾਂਚ ਕਰਦਿਆਂ ਦੋਸ਼ੀਆਂ ਵਿਲਿਅਮ ਮਸੀਹ ਉਰਫ਼ ਮਿੱਠੂ ਪੁੱਤਰ ਸੰਦੀਪ ਮਸੀਹ ਅਤੇ ਉਸ ਦੇ ਪਿਤਾ ਸੰਦੀਪ ਮਸੀਹ ਪੁੱਤਰ ਵਿਨੋਦ ਕੁਮਾਰ ਵਾਸੀ ਜੋਤੀਸਰ ਕਾਲੋਨੀ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਸ਼ੀਆਂ ਪਾਸੋਂ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਸ ਨੇ ਰੋਹਿਤ ਨੂੰ ਆਪਣੇ ਘਰ ਬੁਲਾ ਕੇ ਕੋਲਡ ਡ੍ਰਿੰਕ ’ਚ ਨਸ਼ੀਲੇ ਕੈਪਸੂਲ ਮਿਲਾ ਕੇ ਪਿਲਾਏ ਅਤੇ ਬੇਹੋਸ਼ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ’ਚ ਲਾਸ਼ ਨੂੰ ਦੇਰ ਰਾਤ ਗੁਨੋਵਾਲ ਸੂਏ ਦੇ ਕਿਨਾਰੇ ਰੱਖ ਆਏ। ਡੀ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਦੇ ਪਿਤਾ ਨੇ ਵੀ ਲਾਸ਼ ਨੂੰ ਸੂਏ ਤੱਕ ਲਿਜਾਣ ’ਚ ਮਦਦ ਕੀਤੀ। ਪੁਲਸ ਮੁਤਾਬਕ ਕਤਲ ਦਾ ਕਾਰਨ ਰੰਜਿਸ਼ ਸੀ। ਰੋਹਿਤ ਪਹਿਲਾਂ ਦੋਸ਼ੀ ਨੂੰ ਆਪਣੇ ਨਾਲ ਕੰਮ ’ਤੇ ਲੈ ਕੇ ਜਾਂਦਾ ਸੀ ਪਰ ਹਾਲ ਹੀ ’ਚ ਉਸਨੂੰ ਨਾਲ ਨਹੀਂ ਲੈ ਕੇ ਜਾਂਦਾ ਸੀ, ਜਿਸ ਕਾਰਨ ਉਸ ਨੇ ਰੰਜਿਸ਼ ’ਚ ਆ ਕੇ ਇਹ ਕਦਮ ਚੁੱਕਿਆ। ਦੋਸ਼ੀ ਨਸ਼ੇ ਦਾ ਆਦੀ ਵੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀ ਦੇਣ ਧਿਆਨ, 4 ਦਿਨਾਂ ਲਈ ਬੰਦ ਰਹੇਗੀ ਮਸ਼ਹੂਰ ਮਾਰਕੀਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
