ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

Tuesday, May 16, 2023 - 04:37 PM (IST)

ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਕ ਰੌਂਗਟੇ ਖੜ੍ਹੇ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਤੇਜਾਜੀ ਨਗਰ ਥਾਣਾ ਖੇਤਰ ਦੇ ਲਿੰਬੋਦੀ 'ਚ ਇਕ ਪਿਓ ਨੇ ਆਪਣੇ ਹੀ 7 ਸਾਲ ਦੇ ਪੁੱਤਰ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਦਾ ਗਲ਼ ਘੁੱਟ ਕੇ ਕਤਲ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਮੁਲਜ਼ਮ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਮੁਲਜ਼ਮ ਨੇ ਆਪਣੀ ਤੀਜੀ ਪਤਨੀ ਦੇ ਕਹਿਣ ’ਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਿਨਾਉਣੀ ਘਟਨਾ ਦੌਰਾਨ ਉਸ ਨੇ ਆਪਣੇ ਮੋਬਾਈਲ ਕੈਮਰੇ ਨਾਲ ਇਸਦੀ ਵੀਡੀਓ ਵੀ ਰਿਕਾਰਡ ਕਰ ਲਈ।

ਉਕਤ ਔਰਤ ਮੁਲਜ਼ਮ ਦੀ ਪਹਿਲੀ ਪਤਨੀ ਤੋਂ ਪੈਦਾ ਹੋਏ ਬੱਚੇ ਨਾਲ ਰਹਿਣਾ ਪਸੰਦ ਨਹੀਂ ਕਰਦੀ ਸੀ। ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ ਪ੍ਰਤੀਕ ਮੁੰਡੇ ਦੀ ਮਾਂ ਦਾ 6 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਪਿਤਾ ਸ਼ਸ਼ੀਪਾਲ ਮੁੰਡੇ ਨੇ ਦੋ ਵਿਆਹ ਕਰਵਾਏ ਸਨ। ਵਿਆਹ ਤੋਂ ਮਗਰੋਂ ਮਤਰੇਈ ਮਾਂ ਮਾਸੂਮ ਪ੍ਰਤੀਕ ਨੂੰ ਪਰੇਸ਼ਾਨ ਕਰ ਰਹੀ ਸੀ। 

ਇਹ ਵੀ ਪੜ੍ਹੋ- ਸਕੀਆਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਕਰਾਇਆ ਵਿਆਹ, ਲੋਕ ਕਰ ਰਹੇ ਤਾਰੀਫ਼ਾਂ, ਜਾਣੋ ਵਜ੍ਹਾ

ਮਤਰੇਈ ਮਾਂ ਨੇ ਹੈਵਾਨ ਪਤੀ ਨੂੰ ਕਿਹਾ ਕਿ ਤੁਹਾਡੇ ਨਾਲ ਪ੍ਰਤੀਕ ਮੁੰਡੇ ਰਹੇਗਾ ਜਾਂ ਮੈਂ ਰਹਾਂਗੀ। ਦੇਰ ਰਾਤ ਪਿਓ ਨੇ ਸ਼ਰਾਬ ਦੇ ਨਸ਼ੇ ਵਿਚ ਪ੍ਰਤੀਕ ਦੀ ਪਹਿਲਾਂ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਗਲ਼ ਘੁੱਟ ਕੇ ਕਤਲ ਕਰ ਕੇ ਫ਼ਰਾਰ ਹੋ ਗਿਆ। ਮਾਸੂਮ ਪਿਤਾ ਸ਼ਸ਼ੀਪਾਲ ਮੁੰਡੇ ਅਤੇ ਦਾਦਾ-ਦਾਦੀ ਨਾਲ ਰਹਿ ਰਿਹਾ ਸੀ। ਜਦੋਂ ਸਵੇਰੇ ਦਾਦਾ-ਦਾਦੀ ਉੱਠੇ ਤਾਂ ਪ੍ਰਤੀਕ ਮ੍ਰਿਤਕ ਹਾਲਤ 'ਚ ਲਹੂ-ਲੁਹਾਣ ਮਿਲਿਆ ਸੀ ਅਤੇ ਗਲ਼ 'ਤੇ ਸੱਟ ਦੇ ਨਿਸ਼ਾਨ ਵੀ ਦਿਸ ਰਹੇ ਸਨ। ਜਿਸ ਤੋਂ ਬਾਅਦ ਪ੍ਰਤੀਕ ਦੇ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹੈਵਾਨ ਪਿਓ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸ਼ਖ਼ਸ ਦੀ ਭੋਜਨ ਨਲੀ 'ਚੋਂ ਕੱਢਿਆ 6.5 ਸੈਂਟੀਮੀਟਰ ਟਿਊਮਰ, ਡਾਕਟਰ ਨੇ ਕੀਤਾ ਵੱਡਾ ਦਾਅਵਾ

ਪ੍ਰੈੱਸ ਕਾਨਫਰੰਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਪੁਲਸ ਭਦੌਰੀਆ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ 6 ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸ਼ਸ਼ੀਪਾਲ ਮੁੰਡੇ ਨੇ ਪਾਇਲ ਤੋਂ ਇਲਾਵਾ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਇਆ ਸੀ ਪਰ ਉਸ ਨੇ ਇਸ ਔਰਤ ਨੂੰ ਮਹਿਜ 15 ਦਿਨ ਆਪਣੇ ਨਾਲ ਰੱਖ ਕੇ ਛੱਡ ਦਿੱਤਾ ਸੀ।

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 38,000 ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ, ਭਲਕੇ ਹੋਵੇਗਾ ਪਹਿਲਾ ਜਥਾ ਰਵਾਨਾ

 

 

 


 


author

Tanu

Content Editor

Related News