ਪਤਨੀ ਨਾਲ ਝਗੜੇ ਤੋਂ ਬਾਅਦ ਪਿਓ ਨੇ 3 ਸਾਲਾ ਪੁੱਤ ਦਾ ਕੀਤਾ ਕਤਲ, ਫਿਰ ਲਾਸ਼ ਦੇ ਕਰ ਦਿੱਤੇ ਟੁਕੜੇ

Friday, Jan 27, 2023 - 10:29 AM (IST)

ਪਤਨੀ ਨਾਲ ਝਗੜੇ ਤੋਂ ਬਾਅਦ ਪਿਓ ਨੇ 3 ਸਾਲਾ ਪੁੱਤ ਦਾ ਕੀਤਾ ਕਤਲ, ਫਿਰ ਲਾਸ਼ ਦੇ ਕਰ ਦਿੱਤੇ ਟੁਕੜੇ

ਫਤਿਹਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਹੁਸੈਨਗੰਜ ਥਾਣਾ ਖੇਤਰ ਦੇ ਚਿਤਿਸਾਪੁਰ ਪਿੰਡ 'ਚ ਇਕ ਨੌਜਵਾਨ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਆਪਣੇ ਤਿੰਨ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਖੇਤ 'ਚ ਦਫ਼ਨਾ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਿਤਾ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਖ਼ਬਰ, ਭਾਜਪਾ ਨੇਤਾ ਨੇ ਪਤਨੀ ਤੇ ਪੁੱਤਾਂ ਸਮੇਤ ਖਾਧਾ ਜ਼ਹਿਰ, ਚਾਰਾਂ ਦੀ ਮੌਤ

ਨਗਰ ਖੇਤਰ ਦੇ ਪੁਲਸ ਸਬ ਇੰਸਪੈਕਟਰ (ਸੀ.ਓ.) ਵੀਰ ਸਿਂਘ ਅਨੁਸਾਰ, ਚਿਤਿਸਾਪੁਰ ਪਿੰਡ ਦੇ ਸੁਹਾਈ ਬਾਗ਼ 'ਚ ਸ਼ਰਾਬ ਦੇ ਨਸ਼ੇ 'ਚ ਇਕ ਨੌਜਵਾਨ ਨੇ ਬੁੱਧਵਾਰ ਰਾਤ ਪਤਨੀ ਨਾਲ ਝਗੜੇ ਤੋਂ ਬਾਅਦ ਤਿੰਨ ਸਾਲ ਪੁੱਤ ਰਾਜ ਦਾ ਕਤਲ ਕਰ ਦਿੱਤਾ ਅਤੇ ਲਾਸ਼ ਖੇਤ 'ਚ ਦਫ਼ਨਾ ਦਿੱਤੀ। ਸਿੰਘ ਅਨੁਸਾਰ ਦੋਸ਼ੀ ਚੰਦਰਕਿਸ਼ੋਰ ਲੋਧੀ ਨੇ ਆਪਣੇ ਪੁੱਤ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਪਤਨੀ 'ਤੇ ਲੋਧੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਿੰਘ ਅਨੁਸਾਰ, ਲੋਧੀ ਦੀ ਨਿਸ਼ਾਨਦੇਹੀ 'ਤੇ ਬੱਚੇ ਦੀ ਲਾਸ਼ ਨੂੰ ਖੇਤ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News