ਨੂੰਹ ਦਾ ਕਤਲ ਕਰਨ ''ਤੇ ਸਹੁਰੇ ਨੇ ਆਪਣੇ ਪੁੱਤਰ ਖਿਲਾਫ ਦਰਜ ਕਰਵਾਇਆ ਕੇਸ
Tuesday, Nov 28, 2017 - 12:43 PM (IST)
ਫਰੀਦਾਬਾਦ — ਘਰੇਲੂ ਕਲੇਸ਼ ਨੂੰ ਲੈ ਕੇ ਸੁਰਿਆ ਵਿਹਾਰ ਪਾਰਟ-3 'ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਦੋਸ਼ੀ ਨੇ ਪਤਨੀ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰ ਦਿੱਤਾ। ਵਾਰਦਾਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹੀ ਉਸਨੂੰ ਫੜ ਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਦੋਸ਼ੀ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰੇਗੀ। ਮ੍ਰਿਤਕਾਂ ਦੇ ਸਹੁਰੇ ਨੇ ਹੀ ਆਪਣੇ ਪੁੱਤਰ 'ਤੇ ਕਤਲ ਦਾ ਕੇਸ ਦਰਜ ਕਰਵਾਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਹਸਪਤਾਲ ਭਿਜਵਾ ਦਿੱਤਾ।
ਜਾਣਕਾਰੀ ਦੇ ਮੁਤਾਬਕ ਸੂਰਿਆ ਵਿਹਾਰ-3 'ਚ ਰਹਿਣ ਵਾਲਾ ਵਰਿੰਦਰ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸਦੇ ਪਰਿਵਾਰ 'ਚ ਉਸਦੀ ਪਤਨੀ ਪੰਮੀ(27) ਤੋਂ ਇਲਾਵਾ ਬੱਚੇ ਵੀ ਹਨ। ਵਰਿੰਦਰ ਇਕ ਕੰਪਨੀ 'ਚ ਕੰਮ ਕਰਦਾ ਹੈ। ਘਟਨਾ ਮੁਤਾਬਕ ਕੁਝ ਦਿਨਾਂ ਤੋਂ ਦੋਵੇਂ ਪਤੀ-ਪਤਨੀ 'ਚ ਆਪਸੀ ਝਗੜਾ ਚਲ ਰਿਹਾ ਸੀ, ਦੋਵੇਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਰੋਜ਼ ਆਪਸ 'ਚ ਝਗੜਦੇ ਰਹਿੰਦੇ ਸਨ। ਝਗੜੇ ਦੋਰਾਨ ਅਕਸਰ ਵਰਿੰਦਰ ਪੰਮੀ ਨੂੰ ਕੁੱਟਦਾ ਸੀ।
ਦੱਸਿਆ ਗਿਆ ਹੈ ਕਿ ਸੋਮਵਾਰ ਸਵੇਰੇ ਦੋਵਾਂ ਦਾ ਆਪਸ 'ਚ ਫਿਰ ਤੋਂ ਝਗੜਾ ਹੋ ਗਿਆ, ਜਿਸ ਤੋਂ ਬਾਅਦ ਵਰਿੰਦਰ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ 'ਤੇ ਵਰਿੰਦਰ ਨੇ ਪੰਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੰਮੀ ਨੇ ਆਪਣੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਵਰਿੰਦਰ ਨੇ ਹਥੌੜਾ ਚੁੱਕ ਲਿਆ ਅਤੇ ਪੰਮੀ ਦੇ ਸਿਰ 'ਤੇ ਵਾਰ ਕਰ ਦਿੱਤਾ। ਜਿਸ ਕਾਰਨ ਖੂਨ ਨਾਲ ਭਰੀ ਪੰਮੀ ਜ਼ਮੀਨ 'ਤੇ ਡਿੱਗ ਪਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੰਮੀ ਨੂੰ ਨਾਜ਼ੁਕ ਹਾਲਤ 'ਚ ਚੁੱਕ ਕੇ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
