Father''s Day ਮੌਕੇ ਗੂਗਲ ਨੇ ਬਣਾਇਆ ਖਾਸ ਡੂਡਲ, ਜਾਣੋਂ ਇਸ ''ਚ ਕੀ ਹੈ ਖਾਸ

Sunday, Jun 21, 2020 - 11:24 AM (IST)

Father''s Day ਮੌਕੇ ਗੂਗਲ ਨੇ ਬਣਾਇਆ ਖਾਸ ਡੂਡਲ, ਜਾਣੋਂ ਇਸ ''ਚ ਕੀ ਹੈ ਖਾਸ

ਨਵੀਂ ਦਿੱਲੀ- ਫਾਦਰਜ਼ ਡੇਅ 2020 ਮੌਕੇ ਗੂਗਲ ਨੇ ਖਾਸ ਡੂਡਲ ਤਿਆਰ ਕੀਤਾ ਹੈ। ਇਸ ਰਾਹੀਂ ਯੂਜ਼ਰਸ ਆਸਾਨੀ ਨਾਲ ਆਪਣੇ ਪਿਤਾ ਲਈ ਇਕ ਡਿਜ਼ੀਟਲ ਕਾਰਡ ਤਿਆਰ ਕਰ ਸਕਦੇ ਹੋ। ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਲੋਕ ਆਪਣੇ ਪਿਤਾ ਤੋਂ ਦੂਰ ਹੋਣਗੇ। ਅਜਿਹੇ 'ਚ ਗੂਗਲ ਡੂਡਲ ਯੂਜ਼ਰਸ ਨੂੰ ਅਜਿਹੇ ਸਮੇਂ ਦੀ ਯਾਦ ਦਿਵਾਉਂਦਾ ਹੈ, ਜਦੋਂ ਇਸ ਤਰ੍ਹਾਂ ਦੇ ਮੌਕਿਆਂ 'ਤੇ ਉਹ ਹੱਥ ਨਾਲ ਕਾਰਡ ਬਣਾਉਂਦੇ ਸਨ।
ਇਸ ਡੂਡਲ 'ਚ ਇਹ ਹੈ ਖਾਸ

ਇਸ ਡੂਡਲ 'ਚ ਗੂਗਲ ਨੇ ਰਿਬਨ, ਕੈਂਚੀ, ਲਿਫ਼ਾਫ਼ੇ ਅਤੇ ਪੈਂਸਿਲ ਵਰਗੀਆਂ ਚੀਜ਼ਾਂ ਦੀ ਵਰਤੋਂ ਕੀਤੀ ਹੈ ਤਾਂ ਕਿ ਤੁਸੀਂ ਆਸਾਨੀ ਨਾਲ ਛੋਟੇ ਦਿਲ, ਡੋਨਟਸ ਅਤੇ ਸਮੁੰਦਰੀ ਘੋੜਿਆਂ ਰਾਹੀਂ ਆਪਣੇ ਪਿਤਾ ਲਈ ਇਕ ਗ੍ਰੀਟਿੰਗ ਕਾਰਡ ਤਿਆਰ ਕਰ ਸਕਣ। ਕਾਰਡ ਤਿਆਰ ਹੋ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰ ਸਕਦੇ ਹੋ ਜਾਂ ਆਪਣੇ ਪਿਤਾ ਨੂੰ ਈ-ਮੇਲ ਕਰ ਸਕਦੇ ਹੋ।


author

DIsha

Content Editor

Related News