60 ਸਾਲ ਖੇਤੀ ਕਰਨ ਤੋਂ ਬਾਅਦ ਕਿਸਾਨ ਰਿਟਾਇਰ, ਅਨੋਖੇ ਢੰਗ ਨਾਲ ਦਿੱਤੀ ਵਿਦਾਈ

Friday, Dec 20, 2019 - 12:15 PM (IST)

60 ਸਾਲ ਖੇਤੀ ਕਰਨ ਤੋਂ ਬਾਅਦ ਕਿਸਾਨ ਰਿਟਾਇਰ, ਅਨੋਖੇ ਢੰਗ ਨਾਲ ਦਿੱਤੀ ਵਿਦਾਈ

ਭੰਡਾਰਾ—ਮਹਾਰਾਸ਼ਟਰ ਦੇ ਭੰਡਾਰਾ ਜ਼ਿਲੇ 'ਚ ਮੋਹਗਾਂਵ ਦੇ ਕਾਲੇ ਪਰਿਵਾਰ ਨੇ 58 ਤੋਂ 60 ਸਾਲ ਤੱਕ ਖੇਤੀ ਕਰਨ ਤੋਂ ਬਾਅਦ ਮੁਖੀ ਗਜਾਨਨ ਕਾਲੇ (80) ਨੂੰ ਰਿਟਾਇਰਮੈਂਟ ਦਿੱਤੀ ਹੈ। ਹੁਣ ਉਹ ਖੇਤੀ ਦਾ ਕੰਮ ਨਹੀਂ ਕਰਨਗੇ। ਪਰਿਵਾਰ ਨੇ ਉਨ੍ਹਾਂ ਨੂੰ ਵਿਦਾਈ ਦੇਣ ਦੇ ਲਈ ਖੇਤ 'ਚ ਪ੍ਰੋਗਰਾਮ ਆਯੋਜਿਤ ਕੀਤਾ। ਉਨ੍ਹਾਂ ਦੇ ਨਾਲ 10 ਕਿਸਾਨਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਬੈਲਗੱਡੀ 'ਚ ਬਿਠਾ ਕੇ ਪਿੰਡ 'ਚ ਘੁੰਮਾਇਆ ਗਿਆ।

PunjabKesari

ਗਜਾਨਨ ਦੇ ਭਰਾ ਯਸ਼ਵੰਤ ਨੇ ਦੱਸਿਆ ਕਿ ਸਾਡਾ ਸਾਂਝਾ ਪਰਿਵਾਰ ਹੈ, ਜਿਸ 'ਚ ਛੋਟੇ-ਵੱਡੇ 19 ਮੈਂਬਰ ਹਨ। ਗਜਾਨਨ 25 ਕਿੱਲਿਆਂ 'ਚ ਖੇਤੀ ਕਰਦਾ ਹੈ। ਭਰਾ ਦੀ ਉਮਰ ਜ਼ਿਆਦਾ ਹੋ ਗਈ ਹੈ, ਇਸ ਲਈ ਉਨ੍ਹਾਂ ਨੂੰ ਖੇਤੀ ਦੇ ਕੰਮ ਤੋਂ ਮੁਕਤ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ।


author

Iqbalkaur

Content Editor

Related News