ਮਸ਼ਹੂਰ ਅਦਾਕਾਰਾ ਦੀ ਗੱਡੀ ''ਤੇ ਹੋਇਆ ਹਮਲਾ, ਤੋੜ''ਤਾ ਗੱਡੀ ਦਾ ਸ਼ੀਸ਼ਾ, ਰੋਂਦੀ-ਰੋਂਦੀ ਨੇ Live ਆ ਕੇ ਦੱਸੀ ਸਾਰੀ ਗੱਲ

Saturday, Aug 24, 2024 - 05:09 AM (IST)

ਮਸ਼ਹੂਰ ਅਦਾਕਾਰਾ ਦੀ ਗੱਡੀ ''ਤੇ ਹੋਇਆ ਹਮਲਾ, ਤੋੜ''ਤਾ ਗੱਡੀ ਦਾ ਸ਼ੀਸ਼ਾ, ਰੋਂਦੀ-ਰੋਂਦੀ ਨੇ Live ਆ ਕੇ ਦੱਸੀ ਸਾਰੀ ਗੱਲ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਇਕ ਜੂਨੀਅਰ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਬੰਗਾਲੀ ਅਭਿਨੇਤਰੀ ਪਾਇਲ ਮੁਖਰਜੀ ’ਤੇ ਸ਼ੁੱਕਰਵਾਰ ਸ਼ਾਮ ਨੂੰ ਦੱਖਣੀ ਕੋਲਕਾਤਾ ਦੇ ਸਦਰਨ ਐਵੇਨਿਊ ’ਚ ਇਕ ਬਾਈਕ ਸਵਾਰ ਬਦਮਾਸ਼ ਵੱਲੋਂ ਹਮਲਾ ਕਰ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।

PunjabKesari

ਪਾਇਲ ਨੇ ਮੌਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਹੈ, ਜੋ ਕਿ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਉਹ ਕਾਫ਼ੀ ਡਰੀ ਹੋਈ ਹੈ ਤੇ ਰੋ ਰਹੀ ਹੈ ਅਤੇ ਉਸ ਦੀ ਗੱਡੀ ਦੀ ਖਿੜਕੀ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਹੈ। 

PunjabKesari

ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ

ਉਸ ਨੇ ਦੱਸਿਆ ਕਿ ਰਸਤੇ 'ਚ ਇਕ ਬਾਈਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਇਸ ਮਗਰੋਂ ਬਾਈਕ ਸਵਾਰ ਨੇ ਉਸ ਨੂੰ ਗੱਡੀ ਰੋਕਣ ਤੇ ਸ਼ੀਸ਼ਾ ਹੇਠਾਂ ਕਰਨ ਲਈ ਕਿਹਾ। ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਨੌਜਵਾਨ ਨੇ ਗੁੱਸੇ 'ਚ ਆ ਕੇ ਉਸ ਦੀ ਗੱਡੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ।

PunjabKesari

ਇਹੀ ਨਹੀਂ, ਇਸ ਪਿੱਛੋਂ ਵਿਅਕਤੀ ਨੇ ਪਾਇਲ ਦੀ ਗੱਡੀ 'ਚ ਇਕ ਸਫ਼ੇਦ ਰੰਗ ਦਾ ਪਾਊਡਰ ਵੀ ਸੁੱਟਿਆ, ਜਿਸ ਕਾਰਨ ਉਹ ਬਹੁਤ ਜ਼ਿਆਦਾ ਡਰ ਗਈ। ਉਸ ਨੇ ਤੁਰੰਤ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਤੇ ਪੁਲਸ ਨੇ ਫੌਰਨ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਕਾਬੂ ਕਰ ਲਿਆ ਹੈ। 

PunjabKesari

ਇਹ ਵੀ ਪੜ੍ਹੋ- ਮੋਟਰਾਂ ਦੀਆਂ ਤਾਰਾਂ ਦੀ ਚੋਰੀ ਰੋਕਣ ਲਈ ਪਿੰਡ ਵਾਲਿਆਂ ਨੇ ਲਗਾਇਆ ਪਹਿਰਾ, ਫ਼ਿਰ ਅੱਧੀ ਰਾਤੀਂ ਜੋ ਹੋਇਆ...

ਇਸ ਵੀਡੀਓ ’ਚ ਮੁਖਰਜੀ ਆਪਣੇ ਨਾਲ ਵਾਪਰੀ ਭਿਆਨਕ ਘਟਨਾ ਦੀ ਸ਼ਿਕਾਇਤ ਕਰ ਰਹੇ ਹਨ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਅਧਿਕਾਰਤ ਐਕਸ ਹੈਂਡਲ ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ ਅਭਿਨੇਤਰੀ ਰੋਂਦੀ ਵੀ ਨਜ਼ਰ ਆ ਰਹੀ ਹੈ। ਉਸ ਨੇ ਕੋਲਕਾਤਾ ’ਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ’ਤੇ ਵੀ ਸਵਾਲ ਉਠਾਏ ਹਨ।

PunjabKesari

Now Bengali actress Payel Mukherjee goes live fearing for her life while being abused and attacked by a bike born assailant right in Kolkata's Southern Avenue.

Wonder what State Home Minister Mamata Banerjee has just reduced Kolkata to a nightmare for women. And her adviser… pic.twitter.com/ZO5nBS4Rpf

— BJP West Bengal (@BJP4Bengal) August 23, 2024

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


 


author

Harpreet SIngh

Content Editor

Related News