''ਭਾਰਤ ਦੇ ਵੀਰ'' ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਆਰਥਿਕ ਮਦਦ

Saturday, Feb 02, 2019 - 06:18 PM (IST)

ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਦੀ ਪਹਿਲ 'ਭਾਰਤ ਦੇ ਵੀਰ' ਤਹਿਤ ਡਿਊਟੀ ਦੌਰਾਨ ਸ਼ਹੀਦ ਹੋਏ 17 ਨੀਮ ਫੌਜੀ ਦੇ ਪਰਿਵਾਰਾਂ ਨੂੰ ਸ਼ਨੀਵਾਰ ਨੂੰ ਆਰਥਿਕ ਮਦਦ ਦੇ ਰੂਪ ਵਿਚ 2.5-2.5 ਲੱਖ ਰੁਪਏ ਦਿੱਤੇ ਗਏ ਹਨ। ਸਰੱਹਦ ਸੁਰੱਖਿਆ ਫੋਰਸ ਦੇ ਜਨਰਲ ਡਾਇਰੈਕਟਰ ਰਜਨੀਕਾਂਤ ਮਿਸ਼ਰਾ ਨੇ ਫੋਰਸ ਦੇ ਦਫਤਰ ਵਿਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਵਿਚ ਚੈੱਕ ਵੰਡੇ। ਜਿਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਵਿਚਾਲੇ ਚੈੱਕ ਵੰਡੇ ਗਏ ਹਨ, ਉਨ੍ਹਾਂ 'ਚ ਬੀ. ਐੱਸ. ਐੱਫ. ਦੇ 10, ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ 4, ਅਸਾਮ ਰਾਈਫਲਜ਼ ਦੇ 2 ਅਤੇ ਹਥਿਆਰਬੰਦ ਸਰਹੱਦ ਫੋਰਸ ਦੇ 1 ਜਵਾਨ ਦੇ ਪਰਿਵਾਰ ਸ਼ਾਮਲ ਹਨ।

ਬੀ. ਐੱਸ. ਐੱਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਕ ਨਿਜੀ ਕੰਪਨੀ 'ਜਮਨਾ ਆਟੋ ਇੰਡਸਟਰੀਜ਼ ਲਿਮਟਿਡ' ਨੇ ਇਹ ਆਰਥਿਕ ਮਦਦ ਪ੍ਰਦਾਨ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਭਾਰਤ ਦੇ ਵੀਰ ਪ੍ਰੋਗਰਾਮ ਦੀ ਸ਼ੁਰੂਆਤ ਅਪ੍ਰੈਲ 2017 ਵਿਚ ਕੀਤੀ ਸੀ। ਇਹ ਨੀਮ ਫੌਜੀ ਜਾਂ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੇ ਹਨ। ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਇਸ ਸਮੇਂ ਫੰਡ 'ਚ 45.32 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।


Tanu

Content Editor

Related News