ਪੰਜਾਬ ਸਰਕਾਰ ਵੱਲੋਂ ਲੋਕਾਂ ਮੁਫ਼ਤ ਬਿਜਲੀ ਮਿਲਣ ਨਾਲ ਹੋ ਰਿਹਾ ਆਰਥਿਕ ਲਾਭ

Thursday, Sep 12, 2024 - 02:04 PM (IST)

ਜਲੰਧਰ- ਪੰਜਾਬ ਸਰਕਾਰ ਦੀ ਜ਼ੀਰੋ ਬਿਜਲੀ ਬਿੱਲ ਸਕੀਮ ਤਹਿਤ ਸੂਬੇ ਨੂੰ ਬਹੁਤ ਲਾਭ ਪ੍ਰਾਪਤ ਹੋਏ ਹਨ। ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ।  ਇਸ ਸਕੀਮ ਨੇ ਨਾ ਸਿਰਫ਼ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ, ਸਗੋਂ ਨਵੀਨਤਾਕਾਰੀ ਸ਼ਾਸਨ ਅਤੇ ਟਿਕਾਊ ਵਿਕਾਸ ਲਈ ਇੱਕ ਮਿਸਾਲ ਵੀ ਕਾਇਮ ਕੀਤੀ ਹੈ। ਜਿਸ ਨੇ ਲੋਕਾਂ ਦੀ ਜ਼ਰੂਰਤਾਂ 'ਚ ਕਾਫ਼ੀ ਹੱਦ ਤੱਕ ਸੁਧਾਰ ਲਿਆਂਦਾ ਹੈ।

ਇਸ ਵਿਚਾਲੇ ਪਿੰਡ ਨਲਾਸ ਭੱਪਲ ਭਟੇੜੀ ਦੇ ਕਿਸਾਨ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਕਾਰਨ ਸਾਡੇ ਘਰ ਦਾ ਬਿੱਲ ਜ਼ੀਰੋ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਘਰ ਦਾ ਬਿੱਲ 3 ਤੋਂ 4 ਹਜ਼ਾਰ ਦੇ ਕਰੀਬ ਆ ਜਾਂਦਾ ਸੀ ਪਰ ਹੁਣ ਜੋ ਹੁਣ ਪੈਸੇ ਬੱਚਦੇ ਹਨ ਉਹ ਬੱਚਿਆਂ ਦੀ ਪੜ੍ਹਾਈ 'ਤੇ ਲਗਾਉਂਦੇ ਹਾਂ। ਉਨ੍ਹਾਂ ਕਿ ਬਿਜਲੀ ਵੀ ਸਾਨੂੰ 8 ਘੰਟੇ ਮਿਲ ਰਹੀ ਹੈ ਜਿਸ ਨਾਲ ਜ਼ਿੰਮੀਦਾਰ ਲੋਕਾਂ ਨੂੰ ਕਾਫ਼ੀ ਫਾਇਦਾ ਹੋ ਰਿਹਾ ਹੈ। 

ਇਹ ਵੀ ਪੜ੍ਹੋ-ਪੰਜਾਬ 'ਚ ਅੱਜ ਛੁੱਟੀ ਦਾ ਐਲਾਨ! ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ

ਇਸ ਤਰ੍ਹਾਂ  ਇਕ ਹੋਰ ਕਿਸਾਨ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਸਾਡੇ ਘਰ ਦਾ ਬਿੱਲ ਕਾਫੀ ਆਉਂਦਾ ਸੀ ਪਰ ਹੁਣ ਜੋ ਪੈਸੇ ਬੱਚ ਰਹੇ ਹਨ ਉਹ ਅਸੀਂ ਆਪਣੇ ਘਰ ਦੇ ਖ਼ਰਚੇ  ਅਤੇ ਖ਼ੇਤੀ ਲਈ ਖ਼ਾਦ ਖ਼ਰੀਦ ਲੈਂਦੇ ਹਾਂ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਜ਼ੀਰੋ ਬਿੱਲ ਕਰ ਕੇ ਲੋਕਾਂ ਦਾ ਬਹੁਤ ਫਾਇਦਾ ਕੀਤਾ ਹੈ ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ।  ਇਸ ਦੌਰਾਨ ਨਾਈ ਦੀ ਦੁਕਾਨ ਕਰਨ ਵਾਲੇ ਜ਼ਮੀਲ ਖ਼ਾਨ ਨੇ ਕਿਹਾ ਕਿ ਪਹਿਲਾਂ ਤਾਂ ਮੇਰੀ ਦੁਕਾਨ ਦਾ ਬਿੱਲ 4 ਤੋਂ 5 ਹਜ਼ਾਰ ਰੁਪਏ ਆ ਜਾਂਦਾ ਸੀ, ਹੁਣ ਜ਼ੀਰੋ ਆ ਰਿਹਾ ਹੈ ਅਤੇ ਮੇਰੇ ਘਰ ਦਾ ਖ਼ਰਚਾ ਅਸਾਨੀ ਨਾਲ ਨਿਕਲ ਰਿਹਾ ਹੈ। ਸਾਨੂੰ ਪੰਜਾਬ ਸਰਕਾਰ ਦਾ ਕਾਫ਼ੀ ਫਾਇਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਚੱਲੀਆਂ ਗੋਲੀਆਂ

ਇਥੇ ਦੱਸ ਦੇਈਏ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਪਿੰਡਾਂ ਵਿਚ ਬਿਜਲੀ ਸਵੇਰੇ 5.30 ਵਜੇ ਚਲੀ ਜਾਂਦੀ ਸੀ ਅਤੇ ਸ਼ਾਮ 7.00 ਵਜੇ ਆਉਂਦੀ ਸੀ। ਲੋਕ ਬਿਜਲੀ ਦਫ਼ਤਰਾਂ ਦੇ ਧੱਕੇ ਖਾ-ਖਾ ਕੇ ਅੱਕ ਜਾਂਦੇ ਸਨ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਸੀ ਪਰ ਹੁਣ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਭਾਵ ਪਾਵਰਕਾਮ ਇਕ ਸੁਪਰ ਹਾਈਟੈੱਕ ਕੰਪਨੀ ਬਣ ਗਈ ਹੈ, ਜੋਕਿ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਂ ਨਾਲ ਜਾਣੀ ਜਾਂਦੀ ਕੰਪਨੀ ਸੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News