Instagram ਤੋਂ ਸ਼ੁਰੂ ਹੋਈ Fake ਦੋਸਤੀ, ਕੁੜੀ ਦੇ ਲਾਲਚ ਤੇ ਧਮਕੀਆਂ ਤੋਂ ਦੁੱਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Friday, Sep 27, 2024 - 11:16 AM (IST)

Instagram ਤੋਂ ਸ਼ੁਰੂ ਹੋਈ Fake ਦੋਸਤੀ, ਕੁੜੀ ਦੇ ਲਾਲਚ ਤੇ ਧਮਕੀਆਂ ਤੋਂ ਦੁੱਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਪਾਣੀਪਤ : ਇੰਸਟਾਗ੍ਰਾਮ 'ਤੇ ਜਿਸ ਕੁੜੀ ਨਾਲ ਇਕ ਨੌਜਵਾਨ ਦੀ ਦੋਸਤੀ ਹੋਈ ਸੀ, ਉਸ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਨੌਜਵਾਨ ਵਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਨੌਜਵਾਨ ਦੇ ਮਾਮੇ ਦੀ ਸ਼ਿਕਾਇਤ ’ਤੇ ਕੁੜੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।  

ਇਹ ਵੀ ਪੜ੍ਹੋ ਵੱਡੀ ਖ਼ਬਰ: 2 ਦਿਨਾਂ ਲਈ ਬੰਦ ਰਹਿਣਗੇ ਸਕੂਲ-ਕਾਲਜ

ਜਾਣਕਾਰੀ ਮੁਤਾਬਕ ਰੇਲਵੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੋਹੰਡ-ਘਰੌਂਡਾ ਰੇਲਵੇ ਲਾਈਨ 'ਤੇ ਇਕ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਜੀਆਰਪੀ ਵਲੋਂ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਮ੍ਰਿਤਕ ਦੀ ਪਛਾਣ ਸਚਿਨ ਪੁੱਤਰ ਧਨੀਰਾਮ ਵਾਸੀ ਅੰਮ੍ਰਿਤਪੁਰਾ ਕਲਾਂ ਜ਼ਿਲ੍ਹਾ ਕਰਨਾਲ ਵਜੋਂ ਹੋਈ। ਪੁਲਸ ਨੇ ਘਟਨਾ ਸਬੰਧੀ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਦੇ ਮਾਮੇ ਅਮਿਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਭਤੀਜੇ ਸਚਿਨ ਅਤੇ ਇਕ ਲੜਕੀ ਵਿਚਾਲੇ ਇੰਸਟਾਗ੍ਰਾਮ 'ਤੇ ਗੱਲਬਾਤ ਹੋਈ ਸੀ ਅਤੇ ਉਸ ਨੇ ਉਸ ਨੂੰ ਦੋਸਤ ਬਣਾ ਲਿਆ ਸੀ। 

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਇਸ ਤੋਂ ਬਾਅਦ ਲੜਕੀ ਨੇ ਉਸ ਨੂੰ ਬਲਾਤਕਾਰ ਦੇ ਦੋਸ਼ 'ਚ ਫਸਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਅਜਿਹਾ ਕਰਕੇ ਉਸ ਨੇ ਸਚਿਨ ਤੋਂ ਚਾਰ ਲੱਖ ਰੁਪਏ ਵਸੂਲ ਲਏ ਅਤੇ ਹੌਲੀ-ਹੌਲੀ ਉਸ ਦੀ ਮੰਗ ਵਧਣ ਲੱਗੀ।ਮਾਮੇ ਨੇ ਦੋਸ਼ ਲਾਇਆ ਕਿ ਕੁੜੀ ਨੇ ਉਹਨਾਂ ਦੇ ਮੁੰਡੇ ਤੋਂ 2 ਲੱਖ ਰੁਪਏ ਦੀ ਹੋਰ ਮੰਗ ਕੀਤੀ। ਸਚਿਨ ਨੂੰ ਫਾਊਂਡੇਸ਼ਨ ਸਰਾਏ ਦਿੱਲੀ ਦੇ ਇਕ ਪੁਲਸ ਮੁਲਾਜ਼ਮ ਦਾ ਫੋਨ ਆਇਆ ਸੀ ਕਿ ਲੜਕੀ ਨੇ ਉਸ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਹੈ, ਇਸ ਲਈ ਉਹ ਥਾਣੇ ਪਹੁੰਚ ਜਾਵੇ। ਇਸ ਤੋਂ ਬਾਅਦ ਸਚਿਨ ਨੇ ਆਪਣੇ ਵਟਸਐਪ 'ਤੇ ਸੁਸਾਈਡ ਨੋਟ ਦਾ ਸਟੇਟਸ ਵੀ ਪੋਸਟ ਕੀਤਾ ਸੀ। ਪੈਸਿਆਂ ਲਈ ਲਗਾਤਾਰ ਦਬਾਅ ਕਾਰਨ ਸਚਿਨ ਪ੍ਰੇਸ਼ਾਨ ਹੋ ਰਿਹਾ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News