ਸਾਊਦੀ ਅਰਬ ਤੋਂ ਸਪਲਾਈ ਵਧੀ, ਪਾਬੰਦੀਆਂ ਦੇ ਦਬਾਅ ਹੇਠ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘਟੀ : ਰਿਪੋਰਟ

Monday, Feb 23, 2026 - 12:19 PM (IST)

ਸਾਊਦੀ ਅਰਬ ਤੋਂ ਸਪਲਾਈ ਵਧੀ, ਪਾਬੰਦੀਆਂ ਦੇ ਦਬਾਅ ਹੇਠ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘਟੀ : ਰਿਪੋਰਟ

ਬਿਜ਼ਨੈੱਸ ਡੈਸਕ - ਭਾਰਤ ਦੀ ਕੱਚੇ ਤੇਲ ਦੀ ਦਰਾਮਦ ਰਣਨੀਤੀ ਹੁਣ ਇਕ ਨਵੇਂ ਬਦਲਾਅ ਦੇ ਦੌਰ ’ਚ ਪ੍ਰਵੇਸ਼ ਕਰ ਰਹੀ ਹੈ। ਦਰਾਮਦੀ ਖੇਪ ਦੇ ਅੰਕੜੇ ਅਤੇ ਵਿਸ਼ਲੇਸ਼ਕ ਦੱਸਦੇ ਹਨ ਕਿ ਸਾਊਦੀ ਅਰਬ ਦੀ ਅਗਵਾਈ ’ਚ ਪੱਛਮੀ ਏਸ਼ੀਆ ਦੇ ਸਪਲਾਇਰ ਆਪਣੀ ਬਾਜ਼ਾਰ ਹਿੱਸੇਦਾਰੀ ਫਿਰ ਤੋਂ ਹਾਸਲ ਕਰ ਰਹੇ ਹਨ। ਉੱਥੇ ਹੀ ਰੂਸੀ ਤੇਲ ਦੀ ਆਮਦ ਹੁਣ ਵੀ ਮਹੱਤਵਪੂਰਨ ਬਣੀ ਹੋਈ ਹੈ ਪਰ ਭੂ-ਸਿਆਸੀ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਦੌਰਾਨ ਇਸ ’ਚ ਕਮੀ ਆ ਰਹੀ ਹੈ।

ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!

ਫਰਵਰੀ ’ਚ ਦਰਾਮਦ 8 ਫੀਸਦੀ ਘੱਟ

ਰੂਸ ਤੋਂ ਹੋਣ ਵਾਲੀ ਸਪਲਾਈ ’ਚ ਕਮੀ ਆਉਣ ਕਾਰਨ ਇਕ ਤੋਂ 18 ਫਰਵਰੀ ਦੌਰਾਨ ਭਾਰਤ ਦੀ ਕੁਲ ਕੱਚਾ ਤੇਲ ਦਰਾਮਦ ਡਿੱਗ ਕੇ ਔਸਤਨ 48.5 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਰਹਿ ਗਈ। ਇਹ ਜਨਵਰੀ ਦੇ 5.25 ਲੱਖ ਬੀ. ਪੀ. ਡੀ. ਦੇ ਮੁਕਾਬਲੇ 8 ਫੀਸਦੀ ਘੱਟ ਹੈ। ਪਿਛਲੇ ਮਹੀਨੇ ਪ੍ਰਮੁੱਖ ਰੂਸੀ ਬਰਾਮਦਕਾਰਾਂ ’ਤੇ ਅਮਰੀਕੀ ਪਾਬੰਦੀਆਂ ਅਤੇ ਯੂਰਪੀਅਨ ਯੂਨੀਅਨ ਦੇ 18ਵੇਂ ਪਾਬੰਦੀ ਪੈਕੇਜ ਦੇ ਪ੍ਰਭਾਵੀ ਹੋਣ ਤੋਂ ਬਾਅਦ ਉੱਥੋਂ ਆਉਣ ਵਾਲੇ ਤੇਲ ਦੇ ਪ੍ਰਵਾਹ ’ਚ ਇਹ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਜਹਾਜ਼ਾਂ ਦੀ ਆਵਾਜਾਈ ਦੇ ਨਿਗਰਾਨੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੂੰ ਹੋਣ ਵਾਲੀ ਰੂਸੀ ਸਪਲਾਈ ਦਸੰਬਰ, 2025 ਦੇ 12.8 ਲੱਖ ਬੀ. ਪੀ. ਡੀ. ਤੋਂ ਘਟ ਕੇ ਜਨਵਰੀ ’ਚ 12.2 ਲੱਖ ਬੀ. ਪੀ. ਡੀ. ਰਹਿ ਗਈ ਅਤੇ ਫਰਵਰੀ ਦੀ ਸ਼ੁਰੂਆਤ ’ਚ ਇਹ ਲੱਗਭਗ 10 ਫੀਸਦੀ ਹੋਰ ਘਟ ਕੇ 10.9 ਲੱਖ ਬੀ. ਪੀ. ਡੀ. ’ਤੇ ਆ ਗਈ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਗਲੋਬਲ ਜਿਣਸ ਅੰਕੜੇ

ਵਿਸ਼ਲੇਸ਼ਕ ਕੰਪਨੀ ‘ਕੈਪਲਰ’ ਦੇ ਮੁੱਖ ਖੋਜ ਵਿਸ਼ਲੇਸ਼ਕ ਸੁਮਿਤ ਰਿਤੋਲੀਆ ਨੇ ਕਿਹਾ,‘‘ਫਰਵਰੀ ’ਚ ਭਾਰਤ ਦੀ ਰੂਸੀ ਕੱਚਾ ਤੇਲ ਦਰਾਮਦ ਲੱਗਭਗ 10-12 ਲੱਖ ਬੀ. ਪੀ. ਡੀ. ਰਹਿਣ ਦਾ ਅੰਦਾਜ਼ਾ ਹੈ, ਜਿਸ ਦੇ ਮਾਰਚ ’ਚ ਘਟ ਕੇ ਕਰੀਬ 8-10 ਲੱਖ ਬੀ. ਪੀ. ਡੀ. ਤੱਕ ਆਉਣ ਦੀ ਸੰਭਾਵਨਾ ਹੈ।’’ ਸਾਲ 2022 ’ਚ ਯੂਕ੍ਰੇਨ ਜੰਗ ਤੋਂ ਬਾਅਦ ਭਾਰੀ ਛੋਟ ’ਤੇ ਮਿਲਣ ਦੇ ਕਾਰਨ ਭਾਰਤ ਨੇ ਰੂਸੀ ਤੇਲ ਦੀ ਖਰੀਦ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਸੀ ਪਰ ਹੁਣ ਇਹ ਆਮਦ ਵਧਣ ਦੀ ਬਜਾਏ ਸਥਿਰ ਹੁੰਦੀ ਦਿਸ ਰਹੀ ਹੈ। ਉਨ੍ਹਾਂ ਕਿਹਾ,‘‘ਹਾਲਾਂਕਿ, ਅਸੀਂ ਇਸ ਨੂੰ ਇਕ ਛੋਟੀ ਮਿਆਦ ਦੀ ਸਥਿਰਤਾ ਦੇ ਤੌਰ ’ਤੇ ਦੇਖ ਰਹੇ ਹਾਂ, ਨਾ ਕਿ 2025 ਦੇ ਮੱਧ ’ਚ ਦੇਖੇ ਉੱਚੇ ਪੱਧਰ ’ਤੇ ਵਾਪਸੀ ਦੇ ਤੌਰ ’ਤੇ। ਸਾਡਾ ਅੰਦਾਜ਼ਾ ਹੈ ਕਿ ਵਪਾਰਕ ਅਤੇ ਨੀਤੀਗਤ ਰੁਕਾਵਟਾਂ ਕਾਰਨ, 2024-2025 ਦੀ ਤੁਲਨਾ ’ਚ 2026 ’ਚ ਭਾਰਤ ਦੀ ਕੁਲ ਦਰਾਮਦ ’ਚ ਰੂਸ ਦੀ ਹਿੱਸੇਦਾਰੀ ਹੌਲੀ-ਹੌਲੀ ਘੱਟ ਹੋ ਕੇ ਇਕ ਹੇਠਲੇ ਪੱਧਰ ’ਤੇ ਸਥਿਰ ਹੋ ਜਾਵੇਗੀ।’’

ਇਹ ਵੀ ਪੜ੍ਹੋ :    ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ

ਇਹ ਵੀ ਪੜ੍ਹੋ :     ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News