ਹੋਲੀ-ਰਮਜ਼ਾਨ ਤੋਂ ਪਹਿਲਾਂ ਮਿਲਾਵਟਖੋਰਾਂ ''ਤੇ ਵੱਡਾ ਐਕਸ਼ਨ: ਹਜ਼ਾਰਾਂ ਕਿਲੋ ਨਕਲੀ ਪਨੀਰ ਤੇ ਮਿਠਾਈਆਂ ਕੀਤੀਆਂ ਨਸ਼ਟ

Monday, Mar 02, 2026 - 11:16 AM (IST)

ਹੋਲੀ-ਰਮਜ਼ਾਨ ਤੋਂ ਪਹਿਲਾਂ ਮਿਲਾਵਟਖੋਰਾਂ ''ਤੇ ਵੱਡਾ ਐਕਸ਼ਨ: ਹਜ਼ਾਰਾਂ ਕਿਲੋ ਨਕਲੀ ਪਨੀਰ ਤੇ ਮਿਠਾਈਆਂ ਕੀਤੀਆਂ ਨਸ਼ਟ

ਲਖਨਊ/ਯੂ.ਪੀ : ਹੋਲੀ ਅਤੇ ਰਮਜ਼ਾਨ ਵਰਗੇ ਵੱਡੇ ਤਿਉਹਾਰਾਂ ਦੇ ਮੱਦੇਨਜ਼ਰ ਖੁਰਾਕ ਸੁਰੱਖਿਆ ਵਿਭਾਗ ਨੇ ਮਿਲਾਵਟਖੋਰਾਂ ਖਿਲਾਫ ਦੇਸ਼ ਵਿਆਪੀ ਮੁਹਿੰਮ ਵਿੱਢ ਦਿੱਤੀ ਹੈ। ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਾਰੀ ਗਈ ਛਾਪੇਮਾਰੀ ਦੌਰਾਨ ਹਜ਼ਾਰਾਂ ਕਿਲੋ ਮਿਲਾਵਟੀ ਖਾਧ ਪਦਾਰਥ ਜ਼ਬਤ ਕੀਤੇ ਗਏ ਅਤੇ ਵੱਡੀ ਮਾਤਰਾ ਵਿੱਚ ਖਰਾਬ ਸਾਮਾਨ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ - ਜੇਕਰ ਤੁਹਾਡੇ ਬੱਚੇ ਵੀ ਖਾਂਦੇ ਨੇ ਕ੍ਰੀਮ ਰੋਲ ਤਾਂ ਸਾਵਧਾਨ! ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ

ਬਾਰਾਬੰਕੀ 'ਚ ਨਾੜੇ 'ਚ ਵਹਾਇਆ 100 ਕਿਲੋ ਪਨੀਰ
ਸਭ ਤੋਂ ਵੱਡੀ ਕਾਰਵਾਈ ਬਾਰਾਬੰਕੀ ਵਿੱਚ ਦੇਖਣ ਨੂੰ ਮਿਲੀ, ਜਿੱਥੇ ਟੀਮ ਨੇ 100 ਕਿਲੋ ਪਨੀਰ ਅਤੇ 200 ਕਿਲੋ ਰੰਗੀਨ ਕਚਰੀ ਜ਼ਬਤ ਕਰਕੇ ਨਾੜੇ ਵਿੱਚ ਵਹਾ ਦਿੱਤੀ। ਇਸ ਤੋਂ ਇਲਾਵਾ ਕਰੀਬ 50 ਹਜ਼ਾਰ ਰੁਪਏ ਦਾ ਹੋਰ ਸਾਮਾਨ ਵੀ ਨਸ਼ਟ ਕੀਤਾ ਗਿਆ। ਸਹਾਇਕ ਖੁਰਾਕ ਕਮਿਸ਼ਨਰ ਸ਼ੈਲੇਂਦਰ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਮਿਲਾਵਟਖੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਹਾਰਨਪੁਰ ਵਿੱਚ ਛਾਪੇਮਾਰੀ ਦੌਰਾਨ ਇੱਕ ਬੇਹੱਦ ਘਿਨਾਉਣੀ ਤਸਵੀਰ ਸਾਹਮਣੇ ਆਈ। ਇੱਥੇ ਕਰੀਬ 2000 ਲੀਟਰ ਦੁੱਧ ਟਾਇਲਟ ਦੇ ਬਿਲਕੁਲ ਕੋਲ ਜੰਗਾਲ ਲੱਗੇ ਕੰਟੇਨਰਾਂ ਵਿੱਚ ਰੱਖਿਆ ਹੋਇਆ ਸੀ। ਵਿਭਾਗ ਨੇ ਸੈਂਪਲ ਲੈ ਕੇ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ - ਕਾਤਲ ਹਸੀਨਾ ਦਾ ਖ਼ੌਫ਼ਨਾਕ ਜਾਲ : ਪਹਿਲਾਂ ਲੁੱਟਿਆ, ਫਿਰ ਟੁਕੜੇ ਕਰ ਨਦੀ 'ਚ ਸੁੱਟੀ ਲਾਸ਼

ਮਿਠਾਈਆਂ, ਪਾਮ ਆਇਲ ਤੇ ਪਨੀਰ ਜ਼ਬਤ
ਆਜ਼ਮਗੜ੍ਹ ਵਿਖੇ ਇੱਕ ਗੋਦਾਮ ਤੋਂ 3.35 ਲੱਖ ਰੁਪਏ ਦੀ ਮਿਲਾਵਟੀ ਖੋਆ, ਕਾਜੂ ਬਰਫ਼ੀ ਅਤੇ ਪਨੀਰ ਜ਼ਬਤ ਕੀਤਾ ਗਿਆ। ਲਖਨਊ ਰਾਜਧਾਨੀ ਵਿੱਚ 2000 ਕਿਲੋ ਤੋਂ ਵੱਧ ਖਰਾਬ ਮਿਠਾਈਆਂ, ਦੁੱਧ ਅਤੇ ਖੋਆ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ। ਦਿੱਲੀ-ਐਨ.ਸੀ.ਆਰ. ਵਿੱਚ ਸਪਲਾਈ ਹੋਣ ਵਾਲੀ 13 ਕੁਇੰਟਲ ਰੰਗੀਨ ਕਚਰੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਅਯੁੱਧਿਆ ਵਿਚ ਲੱਖਾਂ ਰੁਪਏ ਦਾ ਪਾਮ ਆਇਲ ਅਤੇ ਰਿਫਾਇੰਡ ਤੇਲ ਸੀਜ਼ ਕੀਤਾ ਗਿਆ। ਰਾਜਸਥਾਨ ਦੇ ਅਲਵਰ ਵਿੱਚ ਵੀ 180 ਕਿਲੋ ਨਕਲੀ ਅਤੇ ਸਿੰਥੈਟਿਕ ਪਨੀਰ ਨਸ਼ਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਨਕਲੀ ਮਾਵਾ ਅਤੇ ਮਿਠਾਈਆਂ ਦੀ ਸਪਲਾਈ ਲਈ ਬਦਨਾਮ ਹੈ, ਜਿੱਥੋਂ ਦਿੱਲੀ-ਐਨ.ਸੀ.ਆਰ. ਨੂੰ ਸਾਮਾਨ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਦਿੱਲੀ ਦੇ ਕਈ ਨਾਮੀ ਸਕੂਲਾਂ 'ਚ ਬੰਬ! ਮਚੀ ਹਾਹਾਕਾਰ

ਵਿਭਾਗ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਖੁਰਾਕ ਵਿਭਾਗ ਨੇ ਤਿਉਹਾਰਾਂ ਮੌਕੇ ਵੱਡੀ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਵਿਭਾਗ ਨੇ ਕਿਹਾ ਕਿ ਤਿਉਹਾਰਾਂ ਦੇ ਮੌਕੇ ਬਹੁਤ ਜ਼ਿਆਦਾ ਚਮਕੀਲੀਆਂ ਅਤੇ ਰੰਗੀਨ ਮਿਠਾਈਆਂ ਖਰੀਦਣ ਤੋਂ ਬਚੋ। ਪੈਕ ਕੀਤੇ ਸਾਮਾਨ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ। ਖੁੱਲ੍ਹੇ ਦੁੱਧ ਅਤੇ ਪਨੀਰ ਦੀ ਗੁਣਵੱਤਾ ਪ੍ਰਤੀ ਸੁਚੇਤ ਰਹੋ। ਇਸ ਨਾਲ ਤੁਸੀਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

ਇਹ ਵੀ ਪੜ੍ਹੋ - ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News