ਨਵਾਂ ਇੰਟਰਨੈੱਟ ਕੁਨੈਕਸ਼ਨ ਦੇਣ 'ਚ ਅਸਫਲ, ਕੰਪਨੀ ਦੇਵੇਗੀ 5 ਲੱਖ ਰੁਪਏ ਮੁਆਵਜ਼ਾ

Thursday, Jul 20, 2017 - 02:16 AM (IST)

ਹੈਦਰਾਬਾਦ-ਜ਼ਿਲਾ ਖਪਤਕਾਰ ਮੰਚ ਨੇ ਇਕ ਭਾਰਤੀ ਦੂਰਸੰਚਾਰ ਕੰਪਨੀ ਨੂੰ ਜ਼ਰੂਰੀ ਫੀਸ ਪ੍ਰਾਪਤ ਕਰਨ ਦੇ ਬਾਵਜੂਦ ਗਾਹਕ ਨੂੰ ਨਵਾਂ ਇੰਟਰਨੈੱਟ ਕੁਨਕੈਸ਼ਨ ਦੇਣ 'ਚ ਅਸਫਲ ਹੋਣ 'ਤੇ ਉਸ ਨੂੰ ਮੁਆਵਜ਼ੇ ਦੇ ਰੂਪ 'ਚ 5 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।
ਇਹ ਕਿਹਾ ਫੋਰਮ ਨੇ
ਫੋਰਮ ਨੇ ਕਿਹਾ ਕਿ ਨਵਾਂ ਇੰਟਰਨੈੱਟ ਕੁਨੈਕਸ਼ਨ ਦੇਣ ਲਈ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਕੰਪਨੀ ਲਾਪ੍ਰਵਾਹ ਸੀ। ਉਹ ਨਵਾਂ ਇੰਟਰਨੈੱਟ ਕੁਨੈਕਸ਼ਨ ਦੇਣ 'ਚ ਅਸਫਲ ਰਹੀ, ਜਿਸ ਕਾਰਨ ਸ਼ਿਕਾਇਤਕਰਤਾ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਇਸ ਨਾਲ ਕਾਫੀ ਨੁਕਸਾਨ ਵੀ ਝੱਲਣਾ ਪਿਆ। ਫੋਰਮ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਹੋਈ ਪ੍ਰੇਸ਼ਾਨੀ ਕਾਰਨ ਕੰਪਨੀ ਉਸ ਨੂੰ 5 ਲੱਖ ਰੁਪਏ ਮੁਆਵਜ਼ੇ ਦੇ ਰੂਪ 'ਚ ਦੇਵੇ।
ਕੀ ਹੈ ਮਾਮਲਾ
ਐੱਸ. ਰਘੂ ਜੋ ਜੈਮਸ ਅਤੇ ਜਿਊਲਰੀ ਦਾ ਕਾਰੋਬਾਰ ਕਰਦਾ ਹੈ, ਨੇ ਇਕ ਨਵਾਂ ਇੰਟਰਨੈੱਟ ਕੁਨੈਕਸ਼ਨ ਪ੍ਰਾਪਤ ਕਰਨ ਲਈ ਅਤਰੀਆ ਕੰਵਜੇਂਰਸ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ. (ਏ. ਸੀ. ਟੀ.) ਨੂੰ 14 ਮਈ 2016 ਨੂੰ 2710 ਰੁਪਏ ਦਾ ਭੁਗਤਾਨ ਕੀਤਾ। ਹਾਲਾਂਕਿ ਈ-ਮੇਲ, ਫੋਨ ਕਾਲ, ਐੱਸ. ਐੱਮ. ਐੱਸ. ਅਤੇ ਨਿੱਜੀ ਯਾਤਰਾਵਾਂ ਦੇ ਮਾਧਿਅਮ ਨਾਲ ਵਾਰ-ਵਾਰ ਪੱਤਰ ਵਿਹਾਰ ਦੇ ਬਾਵਜੂਦ ਕੰਪਨੀ ਨਵਾਂ ਕੁਨੈਕਸ਼ਨ ਦੇਣ 'ਚ ਅਸਫਲ ਰਹੀ। ਕੰਪਨੀ ਦੀ ਲਾਪ੍ਰਵਾਹੀ ਕਾਰਨ ਰਘੂ ਦੇ ਕਾਰੋਬਾਰ 'ਚ ਨੁਕਸਾਨ ਪਹੁੰਚਿਆ ਸੀ। ਉਸ ਨੇ ਖਪਤਕਾਰ ਫੋਰਮ 'ਚ ਸੇਵਾ ਦੀ ਕਮੀ ਦਾ ਦੋਸ਼ ਲਾਉਂਦੇ ਹੋਏ ਇਕ ਸ਼ਿਕਾਇਤ ਦਾਇਰ ਕੀਤੀ।


Related News