ਭਿਆਨਕ ਗਰਮੀ ਨੂੰ ਲੈ ਕੇ ਲੋਕ ਵਰਤਣ ਸਾਵਧਾਨੀ : ਸਿਹਤ ਮੰਤਰੀ ਜਾਰਜ

Friday, Apr 17, 2026 - 05:08 PM (IST)

ਭਿਆਨਕ ਗਰਮੀ ਨੂੰ ਲੈ ਕੇ ਲੋਕ ਵਰਤਣ ਸਾਵਧਾਨੀ : ਸਿਹਤ ਮੰਤਰੀ ਜਾਰਜ

ਤਿਰੁਵਨੰਤਪੁਰਮ- ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਰਾਜ 'ਚ ਪੈ ਰਹੀ ਭਿਆਨਕ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਹਾਲ ਦੇ ਦਿਨਾਂ 'ਚ ਕੇਰਲ 'ਚ ਹੀਟਸਟ੍ਰੋਕ (ਲੂ ਲੱਗਣ) ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮੰਤਰੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਸਿਹਤ ਵਿਭਾਗ ਦੇ ਮੁੱਖ  ਹਸਪਤਾਲਾਂ 'ਚ ਵਿਸ਼ੇਸ਼ 'ਹੀਟਸਟ੍ਰੋਕ ਕਲੀਨਿਕ' ਸਥਾਪਤ ਕੀਤੇ ਹਨ। ਇਨ੍ਹਾਂ ਕਲੀਨਿਕ 'ਚ ਕੂਲਿੰਗ ਦੀਆਂ ਸਹੂਲਤਾਂ ਅਤੇ ਜ਼ਰੂਰੀ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ ਹਨ। ਨਾਲ ਹੀ ਗਰਮੀ ਨਾਲ ਸੰਬੰਧਤ ਬੀਮਾਰੀਆਂ ਦੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਪਾਰਬੈਂਗਨੀ (ਯੂਵੀ) ਰੇਡੀਏਸ਼ਨ ਕਾਰਨ ਵਿਸ਼ੇਸ਼ ਰੂਪ ਨਾਲ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਵਿਚਾਲੇ ਲੋਕਾਂ ਨੂੰ ਸਿੱਧੇ ਧੁੱਪ 'ਚ ਜਾਣ ਤੋਂ ਬਚਣਾ ਚਾਹੀਦਾ। ਮੰਤਰੀ ਨੇ ਚਿਤਾਵਨੀ ਦਿੱਤੀ ਕਿ ਲੰਬੇ ਸਮੇਂ ਤੱਕ ਤੇਜ਼ ਧੁੱਪ 'ਚ ਰਹਿਣ ਨਾਲ ਹੀਟਸਟ੍ਰੋਕ ਅਤੇ ਹੋਰ ਗਰਮੀ ਨਾਲ ਸੰਬੰਧਤ ਬੀਮਾਰੀਆਂ ਹੋ ਸਕਦੀਆਂ ਹਨ।

ਵੀਨਾ ਜਾਰਜ ਨੇ ਕਿਹਾ,''ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਵਾਧੂ ਸਾਵਧਾਨੀ ਵਰਤਣੀ ਚਾਹੀਦੀ ਹੈ। ਜੋ ਲੋਕ ਬਾਹਰ ਕੰਮ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮ ਦੇ ਸਮੇਂ ਨੂੰ ਸਵੇਰੇ ਜਲਦੀ ਜਾਂ ਸ਼ਾਮ ਦੇ ਸਮੇਂ ਮੁੜ ਤੈਅ ਕਰ ਲੈਣਾ ਚਾਹੀਦਾ।'' ਸਿਹਤ ਮੰਤਰੀ ਨੇ ਕਹਿਾ ਕਿ ਲੋਕਾਂ ਨੂੰ ਬਾਹਰ ਨਿਕਲਦੇ ਸਮੇਂ ਟੋਪੀ, ਛੱਤਰੀ, ਧੁੱਪ ਦਾ ਚਸ਼ਮਾ ਅਤੇ ਸਨਸਕ੍ਰੀਨ ਵਰਗੇ ਸੁਰੱਖਿਆਤਮਕ ਉਪਾਅ ਅਪਣਾਉਣ ਦੀ ਸਲਾਹ ਦਿੱਤੀ। ਨਾਲ ਹੀ ਢਿੱਲੇ, ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਅਤੇ ਯਾਤਰਾ ਦੌਰਾਨ ਛਾਂ ਵਾਲੀਆਂ ਥਾਵਾਂ 'ਤੇ ਆਰਾਮ ਕਰਨ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News