ਟੈਕਸੀ ਚਾਲਕ ਖ਼ੁਦਕਸ਼ੀ ਕਾਂਡ ਨੂੰ ਲੈ ਕੇ ਭੀਮ ਆਰਮੀ ਅਤੇ ਅੰਬੇਦਕਰ ਸੰਸਥਾਵਾਂ ਦਾ ਪੁਲਸ ਨੂੰ ਅਲਟੀਮੇਟਮ

Sunday, Apr 05, 2026 - 01:35 PM (IST)

ਟੈਕਸੀ ਚਾਲਕ ਖ਼ੁਦਕਸ਼ੀ ਕਾਂਡ ਨੂੰ ਲੈ ਕੇ ਭੀਮ ਆਰਮੀ ਅਤੇ ਅੰਬੇਦਕਰ ਸੰਸਥਾਵਾਂ ਦਾ ਪੁਲਸ ਨੂੰ ਅਲਟੀਮੇਟਮ

ਪਾਤੜਾਂ/ਪਟਿਆਲਾ (ਸੁਖਦੀਪ ਸਿੰਘ ਮਾਨ)- ਟੈਕਸੀ ਚਾਲਕ ਖ਼ੁਦਕਸ਼ੀ ਕਾਂਡ ਨੂੰ ਲੈ ਕੇ ਭੀਮ ਆਰਮੀ ਅਤੇ ਅੰਬੇਦਕਰ ਸੰਸਥਾਵਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਹੈ। ਭੀਮ ਆਰਮੀ ਪਾਤੜਾਂ ਦੇ ਪ੍ਰਧਾਨ ਡਾ. ਗੁਰਸੇਵਕ ਸਿੰਘ ਨੇ ਖ਼ੁਦ ਅਤੇ ਡਾ. ਜਤਿੰਦਰ ਸਿੰਘ ਮੱਟੂ ਅਤੇ ਸਮੂਹ ਅੰਬੇਡਕਰ ਸੰਸਥਾਵਾਂ ਦੇ ਹਵਾਲੇ ਦੇ ਕੇ ਦੱਸਿਆ ਕਿ ਹਮਝੇੜੀ ਦੇ ਸਕੂਲ 'ਚ ਇਕ ਅਹਿਮ ਮੀਟਿੰਗ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਅਜੀਬੋ-ਗ਼ਰੀਬ ਮਾਮਲਾ! ਪਹਿਲਾਂ ਘਰ 'ਚ ਵੜੇ ਚੋਰ, ਬਣਾਇਆ ਚਿਕਨ, ਪੀਤੀ ਚਾਹ ਦੋ ਦਿਨ ਰਹਿਣ ਮਗਰੋਂ...

ਜਥੇਬੰਦੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਅੱਜ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੰਦੇ ਮੰਗ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਦਾ ਨਾਮ ਵੀ ਪਰਚੇ 'ਚ ਸ਼ਾਮਲ ਕਰਨ ਦੇ ਨਾਲ-ਨਾਲ ਜਿਨ੍ਹਾਂ ਦਾ ਮ੍ਰਿਤਕ ਨੇ ਵੀਡਿਓ ਵਿਚ ਨਾਮ ਲਿਆ ਹੈ, ਉਨਾਂ ਸਾਰਿਆ ਨੂੰ ਵੀ ਪਰਚੇ ਵਿਚ ਸ਼ਾਮਲ ਕੀਤਾ ਜਾਵੇ। ਆਗੂਆਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ 12 ਵਜੇ ਤੱਕ ਗ੍ਰਿਫ਼ਤਾਰੀ ਨਾ ਵਿਖਾਈ ਗਈ ਤਾਂ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਦੀ ਦੇਹ ਨੂੰ ਪਾਤੜਾਂ ਦੇ ਭਗਤ ਸਿੰਘ ਚੌਂਕ ਵਿੱਚ ਰੱਖ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਖਾੜੀ ਦੀ ਜੰਗ ਅਗਲੇ 45 ਦਿਨਾਂ ਤੱਕ ਹੋਰ ਹੋਵੇਗੀ ਤੇਜ਼, ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ ਤੋਂ 10 ਮਾਰਚ 2027 ਤੱਕ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News