ਭੋਗਪੁਰ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ
Monday, Apr 13, 2026 - 01:21 PM (IST)
ਭੋਗਪੁਰ (ਰਾਣਾ ਭੋਗਪੁਰੀਆ)-ਭੋਗਪੁਰ ਦੇ ਨਜ਼ਦੀਕੀ ਪਿੰਡ ਬਿਨਪਾਲਕੇ 'ਚ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ ਜਦ ਪਿੰਡ ’ਚ ਰਹਿੰਦੇ ਨੂਰਦੀਨ ਦੇ ਗੁੱਜਰਾਂ ਦੇ ਡੇਰੇ ਨੂੰ ਭਿਆਨਕ ਅੱਗ ਲੱਗ ਗਈ। ਪੀੜਤਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਪਰ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਮੌਕੇ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਉਕਤ ਡੇਰੇ ’ਤੇ ਹੜੰਬਾ ਮਸ਼ੀਨ ਰਾਹੀਂ ਸਰੋਂ ਦੀ ਕਤਰਾਈ ਕੀਤੀ ਜਾ ਰਹੀ ਸੀ ਕਿ ਅਚਾਨਕ ਹੜੰਬਾ ਮਸ਼ੀਨ ਵਿਚੋਂ ਧੂਆਂ ਨਿਕਲਣ ਲੱਗ ਪਿਆ।
ਇਹ ਵੀ ਪੜ੍ਹੋ: ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ ਤਬਾਦਲੇ
ਗਿੱਲੀ ਸਰੋਂ ਹੋਣ ਕਾਰਨ ਹੜੰਬਾ ਮਸ਼ੀਨ 'ਚ ਅੱਗ ਲੱਗ ਗਈ ਅਤੇ ਉਹ ਅੱਗ ਅੱਗੇ ਧੂੜੀ ਵਾਲੇ ਪੱਖੇ ਰਾਹੀਂ ਸਰੋਂ ਦੀ ਬਣਦੀ ਫੱਕ ਨੂੰ ਪੈ ਗਈ ਅਤੇ ਅੱਗੋਂ ਉਹ ਗੁੱਜਰਾਂ ਦੇ ਡੇਰੇ ’ਤੇ ਇਕੱਠੀ ਕੀਤੀ ਹੋਈ ਪਰਾਲੀ ਨੂੰ ਜਾ ਲੱਗੀ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਭਿਆਨਕ ਅਗਨੀ ਕਾਂਡ ਵਿਚ ਡੰਗਰਾਂ ਅਤੇ ਜਾਨੀ ਨੁਕਸਾਨ ਹੁਣ ਬਚਾਅ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
