ਮਾਲਕ ’ਤੇ ਹਮਲਾ ਕਰ ਕੇ 8 ਲੱਖ ਦੀ ਨਕਦੀ ਲੈ ਕੈ ਭੱਜ ਗਿਆ ਡਰਾਈਵਰ

Tuesday, Apr 07, 2026 - 03:59 PM (IST)

ਮਾਲਕ ’ਤੇ ਹਮਲਾ ਕਰ ਕੇ 8 ਲੱਖ ਦੀ ਨਕਦੀ ਲੈ ਕੈ ਭੱਜ ਗਿਆ ਡਰਾਈਵਰ

ਫਰੀਦਕੋਟ (ਰਾਜਨ) : ਥਾਣਾ ਸਦਰ ਫਰੀਦਕੋਟ ਦੀ ਪੁਲਸ ਵੱਲੋਂ ਇਕ ਗੰਭੀਰ ਲੁੱਟ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਮੁਲਜ਼ਮ ਡਰਾਈਵਰ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਕਾਲਾ ਵਾਸੀ ਪਿੰਡ ਘੁਮਿਆਰਾ, ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ, ਜੋ ਘਟਨਾ ਤੋਂ ਬਾਅਦ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਅਨੀਸ ਅਹਿਮਦ ਵਾਸੀ ਜ਼ਿਲਾ ਸਹਾਰਨਪੁਰ (ਯੂ. ਪੀ.) ਆਪਣੇ ਸਾਥੀ ਅਜੀਮ ਉਰਫ਼ ਸ਼ੱਬੂ ਨਾਲ ਮੱਝਾਂ ਦੀ ਖਰੀਦ-ਫਰੋਖਤ ਦਾ ਕੰਮ ਕਰਦਾ ਹੈ। 3 ਅਪ੍ਰੈਲ ਨੂੰ ਉਹ ਮੱਝਾਂ ਵੇਚ ਕੇ ਕਰੀਬ 8 ਲੱਖ ਰੁਪਏ ਨਕਦ ਲੈ ਕੇ ਕੈਂਟਰ ਰਾਹੀਂ ਫਰੀਦਕੋਟ ਵੱਲ ਆਪਣੇ ਘਰ ਭੋਲੂਵਾਲਾ ਰੋਡ ਆ ਰਹੇ ਸਨ। ਪੈਸਿਆਂ ਵਾਲਾ ਬੈਗ ਸ਼ਿਕਾਇਤਕਰਤਾ ਕੋਲ ਸੀ ਅਤੇ ਕੈਂਟਰ ਮੁਲਜ਼ਮ ਡਰਾਈਵਰ ਚਲਾ ਰਿਹਾ ਸੀ।

ਰਸਤੇ ਦੌਰਾਨ ਸ਼ਿਕਾਇਤਕਰਤਾ ਨੂੰ ਨੀਂਦ ਆਉਣ ਕਾਰਨ ਉਹ ਸੌਂ ਗਿਆ ਅਤੇ ਉਸ ਨੇ ਪੈਸਿਆਂ ਵਾਲਾ ਬੈਗ ਆਪਣੇ ਸਿਰ ਹੇਠਾਂ ਰੱਖ ਲਿਆ। ਇਸ ਦੌਰਾਨ ਮੁਲਜ਼ਮ ਡਰਾਈਵਰ ਨੇ ਮੌਕਾ ਵੇਖ ਕੇ ਬੈਗ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸ਼ਿਕਾਇਤਕਰਤਾ ਦੀ ਅੱਖ ਖੁੱਲ੍ਹ ਗਈ। ਜਦ ਕੈਂਟਰ ਪਿੰਡ ਪਿਪਲੀ ਨੇੜੇ ਪਹੁੰਚਿਆ ਤਾਂ ਮੁਲਜ਼ਮ ਨੇ ਕੈਂਟਰ ਸੜਕ ਕਿਨਾਰੇ ਰੋਕ ਲਿਆ ਅਤੇ ਸ਼ਿਕਾਇਤਕਰਤਾ ਦੇ ਸਿਰ ’ਤੇ ਪਾਨੇ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਹ ਪੈਸਿਆਂ ਵਾਲਾ ਬੈਗ ਲੈ ਕੇ ਕੈਂਟਰ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਮੁਲਜ਼ਮ ਦੇ ਖ਼ਿਲਾਫ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News