ਦਿੱਲੀ ਵਿਧਾਨ ਸਭਾ ’ਚੋਂ ਭਾਜਪਾ ਵਿਧਾਇਕਾਂ ਨੂੰ ਕੱਢਿਆ ਬਾਹਰ

02/23/2019 12:24:19 AM

ਨਵੀਂ ਦਿੱਲੀ– ਦਿੱਲੀ ਵਿਧਾਨ ਸਭਾ ਦੇ ਬਜਟ ਸਮਾਗਮ ਦੇ ਪਹਿਲੇ ਦਿਨ ਉਪ ਰਾਜਪਾਲ ਅਨਿਲ ਬੇਜਲ ਦੇ ਭਾਸ਼ਣ ’ਚ ਰੁਕਾਵਟ ਪਾਉਣ ਲਈ ਭਾਜਪਾ ਦੇ ਵਿਧਾਇਕਾਂ ਨੂੰ ਹਾਊਸ ’ਚੋਂ ਬਾਹਰ ਕੱਢ ਦਿੱਤਾ ਗਿਆ। ਵਿਧਾਇਕ ਜੇ. ਐੱਨ. ਯੂ. ਮਾਮਲੇ ’ਚ ਮੁਕੱਦਮੇ ਦੀ ਹੋ ਰਹੀ ਦੇਰੀ ਨੂੰ ਲੈ ਕੇ ਹੰਗਾਮਾ ਕਰ ਰਹੇ ਸਨ।

ਸਪੀਕਰ ਰਾਮ ਨਿਵਾਸ ਗੋਇਲ ਨੇ ਵਿਧਾਇਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਪਰ ਵਿਧਾਇਕਾਂ ਨੇ ਆਪਣਾ ਹੰਗਾਮਾ ਜਾਰੀ ਰੱਖਿਆ। ਜਿਨ੍ਹਾਂ ਵਿਧਾਇਕਾਂ ਨੂੰ ਬਾਹਰ ਕੱਢਿਆ ਗਿਆ, ਉਨ੍ਹਾਂ ’ਚ ਵਿਜੇਂਦਰ ਗੁਪਤਾ, ਓ. ਪੀ. ਸ਼ਰਮਾ ਅਤੇ ਜਗਦੀਸ਼ ਪ੍ਰਧਾਨ ਸ਼ਾਮਲ ਹਨ।
ਦੱਸਣਯੋਗ ਹੈ ਕਿ ਜੇ. ਐਨ. ਯੂ. ਦੇ ਸਾਬਕਾ ਵਿਦਿਆਰਥੀਆਂ ਉਮਰ ਖਾਲਿਦ ਅਤੇ ਭੱਟਾਚਾਰੀਆ ’ਤੇ 3 ਸਾਲ ਪਹਿਲਾਂ ਯੂਨੀਵਰਸਿਟੀ ਕੰਪਲੈਕਸ ’ਚ ਅਫਜ਼ਲ ਗੁਰੂ ਦੀ ਯਾਦ ’ਚ ਰੱਖੇ ਗਏ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਲੱਗੇ ਸਨ। ਦਿੱਲੀ ਪੁਲਸ ਨੇ ਕੇਜਰੀਵਾਲ ਸਰਕਾਰ ਕੋਲੋਂ ਖਾਲਿਦ ਤੇ ਭੱਟਾਚਾਰੀਆ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਮੰਗੀ ਸੀ, ਜੋ ਅੱਜ ਤਕ ਨਹੀਂ ਮਿਲੀ।


Inder Prajapati

Content Editor

Related News