ਸੰਜੇ ਰਾਊਤ ਦਾ ਦਾਅਵਾ- ''ਐਗਜ਼ਿਟ ਪੋਲ ''ਕਾਰਪੋਰੇਟ ਖੇਡ ਅਤੇ ਧੋਖਾਧੜੀ'' ਹੈ''

06/02/2024 1:18:26 PM

ਮੁੰਬਈ (ਭਾਸ਼ਾ)- ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਐਤਵਾਰ ਨੂੰ 'ਐਗਜ਼ਿਟ ਪੋਲ' ਨੂੰ 'ਕਾਰਪੋਰੇਟ ਖੇਡ ਅਤੇ ਧੋਖਾਧੜੀ' ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ 'ਐਗਜ਼ਿਟ ਪੋਲ' ਜਾਰੀ ਕਰਨ ਵਾਲੀਆਂ ਮੀਡੀਆ ਕੰਪਨੀਆਂ 'ਤੇ ਦਬਾਅ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਜੇ ਰਾਊਤ ਨੇ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ 'ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) 543 ਮੈਂਬਰੀ ਸਦਨ (ਲੋਕ ਸਭਾ) 'ਚ 295 ਤੋਂ 310 ਸੀਟਾਂ ਜਿੱਤ ਕੇ ਸਰਕਾਰ ਬਣਾਏਗਾ। ਰਾਊਤ ਨੇ ਇਹ ਵੀ ਕਿਹਾ ਕਿ ਉਸ ਨੂੰ 'ਐਗਜ਼ਿਟ ਪੋਲ' ਦੀ ਲੋੜ ਨਹੀਂ ਹੈ ਕਿਉਂਕਿ ਉਹ ਜ਼ਮੀਨ 'ਤੇ ਕੰਮ ਕਰਦਾ ਹੈ ਅਤੇ ਮੂਕ ਲਹਿਰ ਤੋਂ ਜਾਣੂ ਹੈ। ਸ਼ਨੀਵਾਰ ਨੂੰ ਜਾਰੀ ਕੀਤੇ ਗਏ 'ਐਗਜ਼ਿਟ ਪੋਲ' ਨੇ ਭਵਿੱਖਬਾਣੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਸੱਤਾ 'ਤੇ ਬਣੇ ਰਹਿਣਗੇ। ਇਸ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨਡੀਏ) ਨੂੰ ਲੋਕ ਸਭਾ ਚੋਣਾਂ ਵਿਚ ਭਾਰੀ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਊਤ ਨੇ ਦਾਅਵਾ ਕੀਤਾ,"ਇਨ੍ਹਾਂ ਮੀਡੀਆ ਕੰਪਨੀਆਂ 'ਤੇ ਬਹੁਤ ਦਬਾਅ ਹੈ। 'ਐਗਜ਼ਿਟ ਪੋਲ' ਦੀ ਕਵਾਇਦ ਕਾਰਪੋਰੇਟ ਖੇਡ ਅਤੇ ਫਰਜ਼ੀਵਾੜਾ ਹੈ।''

ਉਨ੍ਹਾਂ ਪੁੱਛਿਆ,"ਕੀ ਇਹ ਕੰਪਨੀਆਂ ਮੁਫ਼ਤ 'ਚ ਐਗਜ਼ਿਟ ਪੋਲ ਕਰਦੀਆਂ ਹਨ?" ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਨੇ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ 'ਇੰਡੀਆ' 295 ਤੋਂ 310 ਸੀਟਾਂ ਜਿੱਤੇਗਾ। ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਮਹਾ ਵਿਕਾਸ ਅਘਾੜੀ ਗਠਜੋੜ ਕੁੱਲ 48 'ਚੋਂ 35 ਤੋਂ ਵੱਧ ਸੀਟਾਂ ਜਿੱਤੇਗਾ। ਮਹਾ ਵਿਕਾਸ ਅਗਾੜੀ ਗਠਜੋੜ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ), ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਸ਼ਾਮਲ ਹਨ। ਉਨ੍ਹਾਂ ਕਿਹਾ,“ਸ਼ਿਵ ਸੈਨਾ 2019 ਦੀਆਂ ਲੋਕ ਸਭਾ ਚੋਣਾਂ 'ਚ 18 ਸੀਟਾਂ ਦੇ ਆਪਣੇ ਜਿੱਤਣ ਦੇ ਅੰਕੜੇ ਨੂੰ ਬਰਕਰਾਰ ਰੱਖੇਗੀ ਅਤੇ ਕਾਂਗਰਸ ਅਤੇ ਐੱਨਸੀਪੀ (ਸਪਾ) ਵੀ ਚੰਗਾ ਪ੍ਰਦਰਸ਼ਨ ਕਰਨਗੇ।'' ਉਨ੍ਹਾਂ ਕਿਹਾ,"ਐੱਨਸੀਪੀ (ਸਪਾ) ਦੀ ਨੇਤਾ ਅਤੇ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਬਾਰਾਮਤੀ ਵਿਚ 1.5 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇਗੀ ਅਤੇ ਕਾਂਗਰਸ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗੀ। ਰਾਊਤ ਨੇ ਦਾਅਵਾ ਕੀਤਾ,"ਉੱਤਰ ਪ੍ਰਦੇਸ਼ 'ਚ ਵਿਰੋਧੀ ਗਠਜੋੜ 'ਇੰਡੀਆ' ਜਿੱਤੇਗਾ।" ਬਿਹਾਰ 'ਚ 35 ਸੀਟਾਂ (80 ਵਿਚੋਂ) ਅਤੇ ਰਾਸ਼ਟਰੀ ਜਨਤਾ ਦਲ 16 ਸੀਟਾਂ (40 ਵਿਚੋਂ) ਜਿੱਤੇਗਾ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News