ਜ਼ਿਆਦਾ ਟਾਈਟ ਬੈਲਟ ਲਾਉਣ ਨਾਲ ਹੋ ਸਕਦੀ ਹੈ ਐਸਿਡ ਬਣਨ ਅਤੇ ਕੈਂਸਰ ਦੀ ਸਮੱਸਿਆ

Saturday, Dec 28, 2019 - 07:01 PM (IST)

ਜ਼ਿਆਦਾ ਟਾਈਟ ਬੈਲਟ ਲਾਉਣ ਨਾਲ ਹੋ ਸਕਦੀ ਹੈ ਐਸਿਡ ਬਣਨ ਅਤੇ ਕੈਂਸਰ ਦੀ ਸਮੱਸਿਆ

ਨਵੀਂ ਦਿੱਲੀ (ਇੰਟ.)-ਇਕ ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਜ਼ਿਆਦਾ ਟਾਈਟ ਬੈਲਟ ਲਾਉਣ ਵਾਲੇ ਲੋਕਾਂ ’ਚ ਗਲ਼ੇ ਦਾ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸਕਾਟਲੈਂਡ ਦੇ ਮਾਹਿਰ ਮੰਨਦੇ ਹਨ ਕਿ ਟਾਈਟ ਬੈਲਟ ਨਾਲ ਪੇਟ ਦਾ ਐਸਿਡ ਗਲੇ਼ੇ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਕੈਂਸਰ ਦਾ ਖਤਰਾ ਪੈਦਾ ਹੁੰਦਾ ਹੈ। ਗਲਾਸਗੋ ਯੂਨੀਵਰਸਿਟੀ ਮੁਤਾਬਕ ਮੋਟੇ ਲੋਕਾਂ ’ਚ ਇਸ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਲਈ ਜ਼ਿਆਦਾ ਟਾਈਟ ਬੈਲਟ ਲਾਉਣ ਤੋਂ ਬਚਣਾ ਚਾਹੀਦਾ ਹੈ।

ਸਟੱਡੀ ’ਚ ਪਾਇਆ ਗਿਆ ਹੈ ਕਿ ਜੋ ਲੋਕ ਜ਼ਿਆਦਾ ਟਾਈਟ ਬੈਲਟ ਲਾਉਂਦੇ ਹਨ, ਉਨ੍ਹਾਂ ਵਿਚ ਐਸਿਡ ਦੀ ਸਮੱਸਿਆ ਜ਼ਿਆਦਾ ਹੋਣ ਲੱਗਦੀ ਹੈ। ਜੋ ਮੋਟੇ ਲੋਕ ਜ਼ਿਆਦਾ ਟਾਈਟ ਬੈਲਟ ਲਾਉਂਦੇ ਹਨ, ਉਨ੍ਹਾਂ ਵਿਚ ਇਹ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਪਾਈ ਗਈ। ਖੋਜ ਮੁਤਾਬਕ ਟਾਈਟ ਬੈਲਟ ਲਾਉਣ ਨਾਲ ਪੇਟ ਅਤੇ ਗ੍ਰਾਸ ਨਾਲੀ ’ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਐਸਿਡ ਉਪਰ ਵੱਲ ਲੀਕ ਹੋਣ ਲੱਗਦਾ ਹੈ। 55 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ’ਚ ਵੀ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਜ਼ਿਆਦਾ ਟਾਈਟ ਬੈਲਟ ਲਾਉਣ ਤੋਂ ਬਚਣਾ ਚਾਹੀਦਾ ਹੈ।


author

Sunny Mehra

Content Editor

Related News