ਚੈੱਕ ਹੋਣਗੀਆਂ EVM ਮਸ਼ੀਨਾਂ ! ਭਾਜਪਾ ਵਲੋਂ ਜਿੱਤੀਆਂ 2 ਸੀਟਾਂ 'ਤੇ ਚੋਣ ਕਮਿਸ਼ਨ ਕਰਵਾਏਗਾ ਜਾਂਚ
Thursday, Jun 20, 2024 - 04:10 PM (IST)
ਹਰਿਆਣਾ (ਚੰਦਰ ਸ਼ੇਖਰ ਧਰਨੀ)- ਹਰਿਆਣਾ 'ਚ EVM ਖਰਾਬ ਹੋਣ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਚੋਣ ਕਮਿਸ਼ਨ (ECI) ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਚੋਣਾਂ ਦੌਰਾਨ ਗੜਬੜੀ ਦੀ ਸੰਭਾਵਨਾ ਨੂੰ ਲੈ ਕੇ ਕਾਂਗਰਸੀ ਉਮੀਦਵਾਰਾਂ ਦੀ ਸ਼ਿਕਾਇਤ ਤੋਂ ਬਾਅਦ ECI ਨੇ ਹਰਿਆਣਾ ਦੀਆਂ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ 'ਤੇ EVM ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਨਿਤੀਸ਼ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ, ਰਾਖਵੇਂਕਰਨ ਦਾ ਦਾਇਰਾ ਵਧਾਉਣ ਦਾ ਫ਼ੈਸਲਾ ਕੀਤਾ ਰੱਦ
ਕਾਂਗਰਸੀ ਉਮੀਦਵਾਰਾਂ ਨੇ ਸ਼ਿਕਾਇਤ ਕੀਤੀ ਸੀ
ਦੱਸ ਦੇਈਏ ਕਿ ਕਰਨਾਲ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਵਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ EVM ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਫਰੀਦਾਬਾਦ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਸਿੰਘ ਨੇ ਵੀ ਗੜਬੜੀ ਦਾ ਖਦਸ਼ਾ ਪ੍ਰਗਟਾਇਆ ਸੀ। ਭਾਰਤੀ ਚੋਣ ਕਮਿਸ਼ਨ ਦੀ ਵਲੋਂ ਕਿਹਾ ਗਿਆ ਹੈ ਕਿ EVM ਵਿਚ ਖ਼ਰਾਬੀ ਦੀ ਸ਼ਿਕਾਇਤ ਕਰਨ ਵਾਲੀਆਂ 8 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚ ਹਰਿਆਣਾ ਦੀਆਂ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ਦੇ ਨਾਂ ਸ਼ਾਮਲ ਹਨ। ਲੋਕ ਸਭਾ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਲਈ ਵੀ 3 ਅਰਜ਼ੀਆਂ ਨਤੀਜੇ ਐਲਾਨਣ ਤੋਂ ਬਾਅਦ ਆਈਆਂ ਸਨ। ਇਨ੍ਹਾਂ ਵਿਚ EVM ਦੀ ਬਰਨ ਮੈਮੋਰੀ, ਮਾਈਕ੍ਰੋਕੰਟਰੋਲਰ ਦੀ ਜਾਂਚ ਅਤੇ ਵੈਰੀਫਿਕੇਸ਼ਨ ਦੀਆਂ ਸ਼ਿਕਾਇਤਾਂ ਸ਼ਾਮਲ ਸਨ।
ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੁਨੀਆ ਭਰ 'ਚ 81 ਲੱਖ ਲੋਕਾਂ ਨੇ ਗੁਆਈ ਜਾਨ, ਹੈਰਾਨ ਕਰ ਦੇਵੇਗਾ ਭਾਰਤ ਦਾ ਅੰਕੜਾ
ਕਰਨਾਲ-ਫਰੀਦਾਬਾਦ ਸੀਟਾਂ 'ਤੇ ਬੀਜੇਪੀ ਦੀ ਜਿੱਤ
ਹਰਿਆਣਾ ਦੀ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ 'ਤੇ ਭਾਜਪਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜਿਸ ਵਿਚ ਸਾਢੇ ਨੌਂ ਸਾਲ ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਮਨੋਹਰ ਲਾਲ ਨੇ ਕਰਨਾਲ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਹੁਣ ਮੋਦੀ ਕੈਬਨਿਟ ਵਿਚ ਊਰਜਾ ਮੰਤਰੀ ਬਣ ਗਏ ਹਨ। ਇਸ ਦੇ ਨਾਲ ਹੀ ਫਰੀਦਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੇ ਕ੍ਰਿਸ਼ਨ ਪਾਲ ਗੁਰਜਰ ਨੇ ਕਾਂਗਰਸ ਦੇ ਮਹਿੰਦਰ ਪ੍ਰਤਾਪ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਗੁਰਜਰ ਨੂੰ ਮੋਦੀ ਕੈਬਨਿਟ ਵਿਚ ਤੀਜੀ ਵਾਰ ਰਾਜ ਮੰਤਰੀ ਵੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਗਰਮੀ ਦੇ ਕਹਿਰ ਤੋਂ ਬੱਚਿਆਂ ਨੂੰ ਰਾਹਤ, ਇਕ ਹਫ਼ਤੇ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e