ਮਮਤਾ ਦਾ ਮੋਦੀ 'ਤੇ ਹਮਲਾ, '56 ਇੰਚ ਦੀ ਛਾਤੀ ਤਾਂ ਰਾਵਣ ਦੀ ਵੀ ਸੀ'
Wednesday, Feb 13, 2019 - 07:45 PM (IST)

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਰੈਲੀ 'ਚ ਪੀ.ਐੱਮ. ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਜੰਮ ਕੇ ਹਮਲਾ ਕੀਤਾ। ਮਮਤਾ ਨੇ ਕੋਲਕਾਤਾ 'ਚ ਸੀ.ਬੀ.ਆਈ. ਭੇਜਣ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਭੇਜੋ ਤੁਸੀਂ ਸੀ.ਬੀ.ਆਈ. ਨੂੰ ਸਾਡੇ ਕੋਲ ਮੈਂ ਆਪਣੇ ਹੱਥਾਂ ਨਾਲ ਖਾਣਾ ਬਣਾ ਕੇ ਖਿਲਾਵਾਂਗੀ। ਮਮਤਾ ਨੇ 56 ਇੰਚ ਦੀ ਛਾਤੀ 'ਤੇ ਵੀ ਤੰਜ ਕੀਤਾ ਉਨ੍ਹਾਂ ਕਿਹਾ ਕਿ 56 ਇੰਡ ਦੀ ਛਾਤੀ ਤਾਂ ਰਾਵਣ ਦੀ ਵੀ ਸੀ।
ਮੋਦੀ ਨੂੰ ਦੋਬਾਰਾ ਨਾ ਲਿਆਉਣ ਲਈ ਦਿਆਂਗੇ ਹਰ ਕੁਰਬਾਨੀ
ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਹਟਾਓ, ਲੋਕਤੰਤਰ ਬਚਾਓ ਰੈਲੀ 'ਚ ਅੱਜ ਮਮਤਾ ਬੈਨਰਜੀ ਨੇ ਖੁੱਲ੍ਹ ਕੇ ਮੋਦੀ ਸਰਕਾਰ 'ਤੇ ਹਮਲਾ ਕੀਤਾ। ਮਮਤਾ ਨੇ ਪੀ.ਐੱਮ. ਮੋਦੀ ਤੇ ਸ਼ਾਹ 'ਤੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਜਿਸ ਨੇ ਲੋਕਾਂ ਦਾ ਖੂਨ ਪੀਤਾ, ਉਹ ਲੋਕ ਦੇਸ਼ 'ਤੇ ਰਾਜ ਕਰ ਰਹੇ ਹਨ। ਸਾਨੂੰ ਗੁਜਰਾਤ ਦਾ ਦਿਨ ਯਾਦ ਹੈ। ਮਮਤਾ ਨੇ ਕਿਹਾ ਆਓ ਯੂਨਈਟਿਡ ਭਾਰਤ ਬਣਾਈਏ। ਡੈਮੋਕ੍ਰੇਸੀ ਹੁਣ ਮੋਦੀਕ੍ਰੇਸੀ ਬਣ ਗਿਆ ਹੈ। ਐਮਜੰਸੀ 'ਚ ਵੀ ਭਿਆਨਕ ਸਥਿਤੀ ਹੈ। ਮਮਤਾ ਨੇ ਸਪੱਸ਼ਟ ਕੀਤਾ ਕਿ ਸੂਬੇ 'ਚ ਸਾਡੇ ਤੇ ਲੈਫਟ ਵਿਚਾਲੇ ਲੜਾਈ ਰਹੇਗੀ ਪਰ ਰਾਸ਼ਟਰੀ ਤੌਰ 'ਤੇ ਅਸੀਂ ਨਾਲ ਲੜਾਂਗੇ। ਦੁਬਾਰਾ ਮੋਦੀ ਸਰਕਾਰ ਨਾ ਆਵੇ ਇਸ ਦੇ ਲਈ ਅਸੀਂ ਸਾਰੀ ਕੁਰਬਾਨੀਆਂ ਦੇਣ ਲਈ ਤਿਆਰ ਹਾਂ।
ਜੋ ਜਿਥੇ ਮਜ਼ਬੂਤ, ਉਥੋਂ ਹੀ ਲੜੇ
ਮਮਤਾ ਨੇ ਇਸ ਰੈਲੀ ਨਾਲ ਕਾਂਗਰਸ ਨੂੰ ਵੀ ਵੱਡਾ ਸੰਦੇਸ਼ ਦਿੱਤਾ ਹੈ। ਮਮਤਾ ਨੇ ਕਿਹਾ ਕਿ ਜੋ ਜਿਥੇ ਮਜ਼ਬੂਤ ਹੈ, ਉਹ ਉਥੋਂ ਲੜਾਈ ਲੜੇ। ਅਸੀਂ ਬੰਗਾਲ 'ਚ ਮਜ਼ਬੂਤ ਹਾਂ ਤਾਂ ਅਸੀਂ ਇਤੇ ਭਾਜਪਾ ਨਾਲ ਲੜਾਂਗੇ। ਆਂਧਰਾ ਪ੍ਰਦੇਸ਼ 'ਚ ਚੰਦਰਬਾਬੂ ਨਾਇਡੂ ਮਜ਼ਬੂਤ ਹਨ ਤਾਂ ਉਥੇ ਉਹ ਭਾਜਪਾ ਨਾਲ ਲੜਨਗੇ। ਇਸੇ ਤਰ੍ਹਾਂ ਦਿੱਲੀ 'ਚ ਆਪ ਮਜ਼ਬੂਤ ਹੈ ਤਾਂ ਉਥੇ ਆਪ ਨੂੰ ਹੀ ਲੜਨ ਦਿੱਤਾ ਜਾਵੇ।