ਛੱਤੀਸਗੜ੍ਹ ''ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਠਭੇੜ, 3 ਜਵਾਨ ਸ਼ਹੀਦ, 1 ਵਿਦਿਆਰਥਣ ਦੀ ਮੌਤ
Friday, Jun 28, 2019 - 05:37 PM (IST)

ਰਾਜਨੰਦਗਾਂਵ-ਛੱਤੀਸਗੜ੍ਹ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ ਨਕਸਲੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨਾਲ ਹੋਏ ਮੁਕਬਾਲੇ 'ਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਕ੍ਰਾਸ ਫਾਇਰਿੰਗ 'ਚ ਇਕ ਸਕੂਲੀ ਵਿਦਿਆਰਥਣ ਦੇ ਵੀ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਮੁਕਬਾਲੇ ਤੋਂ ਬਾਅਦ ਮੌਕੇ ਤੋਂ ਫਰਾਰ ਨਕਸਲੀਆਂ ਕੋਲੋ ਵੱਡੀ ਤਾਦਾਦ 'ਚ ਹਥਿਆਰ ਤੇ ਗੋਲ਼ਾ ਬਾਰੂਦ ਬਰਾਮਦ ਹੋਇਆ ਹੈ।
ਦੱਸ ਦੇਈਏ ਕਿ ਰਾਜਨਾਂਦਗਾਂਵ, ਕਾਂਕੇਰ ਅਤੇ ਗੜ੍ਹਚਿਰੌਲੀ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਕੋਹਕਾਟੋਲਾ ਪਿੰਡ 'ਚ ਨਕਸਲੀਆਂ ਦੀਆਂ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ 'ਤੇ ਪੁਲਿਸ ਉਥੇ ਪਹੁੰਚੀ ਸੀ। ਨਕਸਲੀਆਂ ਕੋਲੋ ਕਾਫੀ ਹਥਿਆਰਾਂ ਬਰਾਮਦ ਕੀਤੇ ਗਏ ਹਨ।