EMI ਠੱਗੀ : ਸਾਰੇ ਬੈਂਕਾਂ ਨੇ ਗਾਹਕਾਂ ਨੂੰ ਕੀਤਾ ਸਾਵਧਾਨ, ਬਚਾਅ ਦਾ ਦੱਸਿਆ ਤਰੀਕਾ

Friday, Apr 10, 2020 - 08:00 PM (IST)

ਨਵੀਂ ਦਿੱਲੀ - ਬੈਂਕਾਂ ਨੇ ਕਰਜ਼ੇ ਦੀ ਕਿਸ਼ਤ ਅਦਾਇਗੀ (ਈ.ਐਮ.ਆਈ.) 'ਚ ਦਿੱਤੀ ਗਈ ਰਾਹਤ ਦਾ ਫਾਇਦਾ ਲੈ ਸਕਣ ਵਾਲੇ ਗਾਹਕਾਂ ਨੂੰ ਠੱਗਾਂ ਬਾਰੇ ਸੁਚੇਤ ਕੀਤਾ ਹੈ ਜਿਹੜੇ ਕਿ ਇਸ ਰਾਹਤ ਦਾ ਲਾਭ ਲੈ ਸਕਦੇ ਹਨ। ਬੈਂਕਾਂ ਨੇ ਗਾਹਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਧੋਖਾਧੜੀ ਕਰਨ ਵਾਲਿਆਂ ਨੂੰ ਓ.ਟੀ.ਪੀ. ਅਤੇ ਪਿੰਨ ਵਰਗੀ ਸੰਵੇਦਨਸ਼ੀਲ ਜਾਣਕਾਰੀ ਦੇਣ ਤੋਂ ਪਰਹੇਜ਼ ਕਰਨ। ਐਕਸਿਸ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਕਈ ਹੋਰ ਬੈਂਕਾਂ ਨੇ ਪਿਛਲੇ ਕੁਝ ਦਿਨਾਂ ਦੌਰਾਨ ਐਸ.ਐਮ.ਐਸ. ਅਤੇ ਈ-ਮੇਲ ਭੇਜ ਕੇ ਗਾਹਕਾਂ ਨੂੰ ਜਾਗਰੁਕ ਕੀਤਾ ਹੈ। ਉਸਨੇ ਗਾਹਕਾਂ ਨੂੰ ਧੋਖਾਧੜੀ ਦੇ ਇਸ ਨਵੇਂ ਢੰਗ ਬਾਰੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਅਤੇ ਸਾਈਬਰ ਅਪਰਾਧੀ ਲੋਕਾਂ ਦੀ ਬੈਂਕਿੰਗ ਜਾਣਕਾਰੀ ਪ੍ਰਾਪਤ ਕਰਨ ਲਈ ਈ.ਐਮ.ਆਈ. ਰਾਹਤ ਯੋਜਨਾ ਦਾ ਸਹਾਰਾ ਲੈ ਸਕਦੇ ਹਨ।

ਐਕਸਿਸ ਬੈਂਕ ਨੇ ਗਾਹਕਾਂ ਨੂੰ ਭੇਜੇ ਈ-ਮੇਲ 

ਐਕਸਿਸ ਬੈਂਕ ਨੇ ਗਾਹਕਾਂ ਨੂੰ ਭੇਜੀ ਗਈ ਈਮੇਲ ਵਿਚ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ ਬੈਂਕਿੰਗ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਧੋਖਾਧੜੀ ਦਾ ਨਵਾਂ ਤਰੀਕਾ ਲੱਭਿਆ ਹੈ। ਬੈਂਕ ਨੇ ਕਿਹਾ ਕਿ ਇਹ ਠੱਗ EMI ਭੁਗਤਾਨ ਮੁਲਤਵੀ ਕਰਨ ਦਾ ਹਵਾਲਾ ਦੇ ਕੇ ਓ.ਟੀ.ਪੀ., ਸੀ.ਵੀ.ਵੀ., ਪਾਸਵਰਡ ਅਤੇ ਪਿੰਨ ਆਦਿ ਦੀ ਮੰਗ ਕਰ ਸਕਦੇ ਹਨ। ਬੈਂਕਾਂ ਨੇ ਦ੍ਸਿਆ ਕਿ ਜੇਕਰ ਤੁਸੀਂ ਇਹ ਜਾਣਕਾਰੀ ਦਿੰਦੇ ਹੋ, ਤਾਂ ਤੁਹਾਨੂੰ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ : WHO ਨੇ ਮੰਨੀ ਗਲਤੀ, ਭਾਰਤ ਵਿਚ ਅਜੇ ਨਹੀਂ ਹੈ ਕਮਿਊਨਿਟੀ ਟਰਾਂਸਿਮਸ਼ਨ ਫੈਲਣ ਦਾ ਖਤਰਾ

SBI ਨੇ ਟਵੀਟ ਕਰਕੇ ਦਿੱਤੀ ਜਾਣਕਾਰੀ 

ਸਟੇਟ ਬੈਂਕ ਆਫ਼ ਇੰਡੀਆ ਨੇ 5 ਅਪ੍ਰੈਲ ਨੂੰ ਟਵੀਟ ਕਰਕੇ ਕਿਹਾ ਕਿ ਸਾਈਬਰ ਅਪਰਾਧੀ ਅਤੇ ਠੱਗ ਲੋਕਾਂ ਨੂੰ ਇਕ ਨਵੇਂ ਢੰਗ ਨਾਲ ਚੂਨਾ ਲਗਾ ਰਹੇ ਹਨ। ਇਸ ਬਾਰੇ ਸੁਚੇਤ ਰਹੋ।ਬੈਂਕ ਨੇ ਕਿਹਾ ਕਿ ਇਸ ਠੱਗੀ ਦੇ ਤਹਿਤ ਗਾਹਕਾਂ ਨੂੰ ਇੱਕ ਕਾਲ ਆਉਂਦੀ ਹੈ ਅਤੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਈਐਮਆਈ ਭੁਗਤਾਨ ਮੁਲਤਵੀ ਕਰਨ ਲਈ ਆਪਣਾ OTP ਦੱਸੋ। ਜਿਵੇਂ ਹੀ ਤੁਸੀਂ ਓਟੀਪੀ ਨੂੰ ਦੱਸਦੇ ਹੋ, ਤੁਹਾਡੇ ਖਾਤੇ ਵਿੱਚੋਂ ਪੈਸਾ ਨਿਕਲ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਨਕਦ ਦੇ ਸੰਕਟ ਤੋਂ ਬਚਾਉਣ ਲਈ, ਵੱਖ-ਵੱਖ ਬੈਂਕਾਂ ਨੇ ਗਾਹਕਾਂ ਨੂੰ ਤਿੰਨ ਮਹੀਨਿਆਂ ਲਈ ਕਰਜ਼ੇ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਨੇ ਗਾਹਕਾਂ ਨੂੰ ਪੀਐਮ-ਕੇਅਰਜ਼ ਫੰਡ ਵਿੱਚ ਯੋਗਦਾਨ ਪਾਉਣ ਦਾ ਸਹਾਰਾ ਲੈ ਕੇ ਧੋਖਾਧੜੀ ਬਾਰੇ ਜਾਗਰੂਕ ਕੀਤਾ ਸੀ।

ਇਹ ਵੀ ਪੜ੍ਹੋ: 'ਸਾਰੀਆਂ ਬੀਮਾ ਕੰਪਨੀਆਂ ਨੂੰ ਕੋਰੋਨਾ ਵਾਇਰਸ ਕਾਰਣ ਹੋਈ ਮੌਤ 'ਤੇ ਦੇਣਾ ਹੋਵੇਗਾ ਕਲੇਮ'


 


Harinder Kaur

Content Editor

Related News