ਇਸ ਸਟੇਸ਼ਨ ਦਾ ਨਾਂ ਬਦਲ ਕੇ ਹੋਏ ਪ੍ਰਭਾਦੇਵੀ ਰੇਲਵੇ ਸਟੇਸ਼ਨ

07/19/2018 10:25:14 AM

ਨਵੀਂ ਦਿੱਲੀ— ਮੁੰਬਈ ਦੇ ਅਲਫਿੰਸਟਨ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਪ੍ਰਭਾਦੇਵੀ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਇਸ ਸਟੇਸ਼ਨ ਦਾ ਨਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਆਖ਼ਰਕਾਰ ਇਹ ਮੰਗ ਪੂਰੀ ਹੋ ਗਈ। ਇਸ ਦੇ ਲਈ ਮਹਾਰਾਸ਼ਟਰ ਸਰਕਾਰ ਨੇ ਵਿਧਾਨਸਭਾ 'ਚ ਪ੍ਰਸਤਾਵ ਪਾਸ ਕੀਤਾ ਸੀ। ਜਿਸ ਨੂੰ ਕੇਂਦਰ ਸਰਕਾਰ ਨੇ ਆਪਣੀ ਮਨਜ਼ੂਰੀ ਦੇ ਦਿੱਤੀ। ਅਲਫਿੰਸਟਨ ਰੇਲਵੇ ਸਟੇਸ਼ਨ ਪਿਛਲੇ ਸਾਲ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਇੱਥੇ ਹੋਈ ਭਗਦੜ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ। ਪੱਛਮੀ ਰੇਲਵੇ ਨੇ ਇਕ ਬਿਆਨ 'ਚ ਕਿਹਾ ਕਿ ਨਾਂ ਬਦਲਣ ਨਾਲ ਰੇਲ ਯਾਤਰੀਆਂ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਸਟੇਸ਼ਨ ਬੋਰਡ, ਸੂਚਕਾਂ ਅਤੇ ਜਨਤਕ ਘੋਸ਼ਣਾ ਪ੍ਰਣਾਲੀ 'ਚ ਜ਼ਰੂਰੀ ਬਦਲਾਅ ਕੀਤੇ ਗਏ ਹਨ। ਪ੍ਰਭਾਦੇਵੀ ਰੇਲਵੇ ਸਟੇਸ਼ਨ ਦਾ ਨਵਾਂ ਸਟੇਸ਼ਨ ਕੋਡ ਪੀ.ਬੀ.ਐੱਚ.ਡੀ. ਹੋਵੇਗਾ।

ਮਹਾਰਾਸ਼ਟਰ ਵਿਧਾਨਸਭਾ ਨੇ ਸਟੇਸ਼ਨ ਦਾ ਨਾਂ ਬਦਲ ਕੇ ਪ੍ਰਭਾਦੇਵੀ ਕਰਨ ਲਈ 2016 'ਚ ਇਕ ਪ੍ਰਸਤਾਵ ਪਾਸ ਕੀਤਾ ਸੀ। ਰਾਜ ਦੇ ਟਰਾਂਸਪੋਰਟ ਮੰਤਰੀ ਦਿਵਾਕਰ ਰਾਵਤੇ ਨੇ ਸਭ ਤੋਂ ਪਹਿਲਾਂ 1991 'ਚ ਇਸ ਸਟੇਸ਼ਨ ਦਾ ਨਾਂ ਬਦਲਣ ਦੀ ਮੰਗ ਕੀਤੀ ਸੀ। ਇਸ ਦੇ ਬਾਅਦ 2016 'ਚ ਰਾਜ ਸਰਕਾਰ ਨੇ ਇਸ ਪ੍ਰਸਤਾਵ ਨੂੰ ਪਾਸ ਕਰ ਦਿੱਤਾ। ਇਸ ਦੇ ਬਾਅਦ ਰੇਲਵੇ ਨੇ ਸਾਰੀ ਕਾਰਵਾਈ ਪੂਰੀ ਕਰਨ ਦੇ ਬਾਅਦ ਇਸ ਫੈਸਲੇ ਨੂੰ 18 ਜੁਲਾਈ 2018 ਦੀ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।


Related News