ਛੱਤੀਸਗੜ੍ਹ ਦੇ ਇਸ ਪਿੰਡ ''ਚ 20 ਸਾਲ ਬਾਅਦ ਪੁੱਜੀ ਬਿਜਲੀ, ਲੋਕਾਂ ਦੇ ਚਿਹਰੇ ''ਤੇ ਛਾਈ ਖੁਸ਼ੀ

Saturday, Oct 21, 2023 - 12:27 PM (IST)

ਛੱਤੀਸਗੜ੍ਹ ਦੇ ਇਸ ਪਿੰਡ ''ਚ 20 ਸਾਲ ਬਾਅਦ ਪੁੱਜੀ ਬਿਜਲੀ, ਲੋਕਾਂ ਦੇ ਚਿਹਰੇ ''ਤੇ ਛਾਈ ਖੁਸ਼ੀ

ਸੁਕਮਾ- ਛੱਤੀਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਪਿੰਡ ਕੁੰਦੇੜ 'ਚ ਲੋਕਾਂ ਤੱਕ 20 ਸਾਲ ਦੇ ਲੰਬੇ ਸਮੇਂ ਬਾਅਦ ਬਿਜਲੀ ਪਹੁੰਚੀ ਹੈ। ਨਕਸਲ ਮਾਮਲਿਆਂ 'ਚ ਬੇਹੱਦ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਕੁੰਦੇੜ ਪਿੰਡ 'ਚ 20 ਸਾਲ ਪਹਿਲਾਂ ਬਿਜਲੀ ਸੀ ਪਰ ਨਕਸਲੀਆਂ ਨੇ ਪੂਰੀ ਬਿਜਲੀ ਵਿਵਸਥਾ ਨਸ਼ਟ ਕਰ ਦਿੱਤੀ। ਇਸ ਤੋਂ ਬਾਅਦ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਇੱਥੇ ਤੱਕ ਬਿਜਲੀ ਪਹੁੰਚਾ ਸਕੇ। ਬੀਤੇ ਸਾਲ ਕੁੰਦੇੜ ਪਿੰਡ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ 165ਵੀਂ ਬਟਾਲੀਅਨ ਦੀ ਤਾਇਨਾਤੀ ਹੋਈ। ਇੱਥੇ ਬਟਾਲੀਅਨ ਦਾ ਕੈਂਪ ਸ਼ੁਰੂ ਕੀਤਾ ਗਿਆ।

ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ

ਕੈਂਪ ਦੀ ਸਥਾਪਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਹੋਈ। ਇਸ ਵਿਚ ਕਰੀਬ ਇਕ ਸਾਲ ਦੀ ਕੋਸ਼ਿਸ਼ ਤੋਂ ਬਾਅਦ ਹੁਣ ਕੁੰਦੇੜ ਪਿੰਡ ਜਗਮਗਾਉਣ ਲੱਗਾ ਹੈ। ਸੀ.ਆਰ.ਪੀ.ਐੱਫ਼, ਜ਼ਿਲ੍ਹਾ ਪੁਲਸ ਅਤੇ ਪ੍ਰਸ਼ਾਸਨ ਦੀ ਸਾਂਝੀ ਕੋਸ਼ਿਸ਼ ਨਾਲ ਇੱਥੇ ਬਿਜਲੀ ਪਹੁੰਚੀ। 20 ਸਾਲ ਦੇ ਲੰਬੇ ਸਮੇਂ ਬਾਅਦ ਇੱਥੇ ਬਿਜਲੀ ਪਹੁੰਚਣ ਦੀ ਖੁਸ਼ੀ ਪਿੰਡ ਵਾਸੀਆਂ ਦੇ ਚਿਹਰੇ 'ਤੇ ਦੇਖਣ ਨੂੰ ਮਿਲ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਹੁਣ ਪੜ੍ਹਨਗੇ ਅਤੇ ਟੈਲੀਵਿਜ਼ਨ ਤੇ ਮੋਬਾਇਲ ਫ਼ੋਨ ਰਾਹੀਂ ਪੂਰੀ ਦੁਨੀਆ ਨਾਲ ਜੁੜੇ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News