ਚੋਣ ਕਮਿਸ਼ਨ ਨੇ ਰੋਡ ਸ਼ੋਅ ਤੇ ਰੈਲੀਆਂ ’ਤੇ ਲੱਗੀ ਪਾਬੰਦੀ ਵਧਾਈ
Monday, Feb 07, 2022 - 02:25 AM (IST)
ਨਵੀਂ ਦਿੱਲੀ– ਚੋਣ ਕਮਿਸ਼ਨ ਨੇ ਐਤਵਾਰ ਇਕ ਅਹਿਮ ਫੈਸਲੇ ਰਾਹੀਂ ਰੋਡ ਸ਼ੋਅ, ਪਦ ਯਾਤਰਾ, ਸਾਈਕਲ ਅਤੇ ਮੋਟਰ ਗੱਡੀਆਂ ਦੀਆਂ ਰੈਲੀਆਂ ’ਤੇ ਪਾਬੰਦੀ ਵਧਾ ਦਿੱਤੀ ਪਰ ਕੋਵਿਡ-19 ਮਾਮਲਿਆਂ ’ਚ ਕਮੀ ਦਾ ਹਵਾਲਾ ਦਿੰਦੇ ਹੋਏ ਚੋਣਾਂ ਲਈ ਬੰਦ ਅਤੇ ਖੁੱਲ੍ਹੀਆਂ ਥਾਵਾਂ ’ਤੇ ਪ੍ਰਚਾਰ ਪ੍ਰੋਗਰਾਮਾਂ ਲਈ ਨਵੀਂ ਛੋਟ ਪ੍ਰਦਾਨ ਕਰ ਦਿੱਤੀ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਨਵੀਂ ਛੋਟ ਮਿਲਣ ਪਿੱਛੋਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ ’ਚ ਸਿਆਸੀ ਪਾਰਟੀਆਂ ਨੂੰ ਵੱਡੇ ਚੋਣ ਪ੍ਰਚਾਰ ਪ੍ਰੋਗਰਾਮਾਂ ਦਾ ਆਯੋਜਨ ਕਰਨ ’ਚ ਮਦਦ ਮਿਲੇਗੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਪਹਿਲੇ ਪੜਾਅ ਦੀਆਂ ਵੋਟਾਂ 10 ਫਰਵਰੀ ਨੂੰ ਪੈਣੀਆਂ ਹਨ, ਇਸ ਲਈ ਚੋਣ ਪ੍ਰਚਾਰ 8 ਫਰਵਰੀ ਨੂੰ ਸ਼ਾਮ 5 ਵਜੇ ਬੰਦ ਹੋ ਜਾਏਗਾ। ਕਮਿਸ਼ਨ ਨੇ ਸੂਬਿਆਂ ਦੇ ਮੁੱਖ ਸਕੱਤਰਾਂ, ਦਰਸ਼ਕਾਂ ਅਤੇ ਕੇਂਦਰੀ ਸਿਹਤ ਮੰਤਰਾਲਾ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਭੌਤਿਕ ਪ੍ਰਚਾਰ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦੀ ਆਗਿਆ ਪ੍ਰਦਾਨ ਕਰ ਦਿੱਤੀ। ਕਮਿਸ਼ਨ ਨੇ ਖੁੱਲ੍ਹੀਆਂ ਥਾਵਾਂ ’ਤੇ ਰੈਲੀਆਂ ਕਰਨ ਸਬੰਧੀ ਹੋਰ ਢਿੱਲ ਦਿੱਤੀ ਹੈ ਪਰ ਬੰਦ ਥਾਵਾਂ ’ਤੇ 50 ਫੀਸਦੀ ਸਮਰੱਥਾ ਅਤੇ ਖੁੱਲ੍ਹੀਆਂ ਥਾਵਾਂ ’ਤੇ 30 ਫੀਸਦੀ ਸਮਰੱਥਾ ਦੇ ਬਰਾਬਰ ਲੋਕ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਵੱਧ ਤੋਂ ਵੱਧ 20 ਲੋਕਾਂ ਦੀ ਹੱਦ ਪਹਿਲਾਂ ਵਾਂਗ ਹੀ ਲਾਗੂ ਰਹੇਗੀ। ਚੋਣ ਪ੍ਰਚਾਰ ’ਤੇ ਰਾਤ 8 ਵਜੇ ਤੋਂ ਸਵੇਰੇ 8 ਵਜੇ ਤਕ ਪਾਬੰਦੀ ਰਹੇਗੀ।
ਇਹ ਖ਼ਬਰ ਪੜ੍ਹੋ- IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।