ਸ਼ਹਿਰ ਦੀ ਬਜਾਏ ਕਿਸੇ ਹੋਰ ਸਥਾਨ ਤੋਂ ਵੀ ਲੜਾਂਗਾ ਚੋਣ : ਵੀਰਭੱਦਰ

10/10/2017 1:44:58 PM

ਸ਼ਿਮਲਾ— ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਮੈਂ ਸ਼ਿਮਲਾ ਸ਼ਹਿਰੀ ਦੀ ਬਜਾਏ ਕਿਸੇ ਹੋਰ ਸਥਾਨ ਹਲਕੇ ਤੋਂ ਚੁਣਾਅ ਲੜਾਂਗਾ। ਮੈਂ ਪ੍ਰਦੇਸ਼ ਦੇ ਕਿਸੇ ਵੀ ਹਿੱਸੇ ਤੋਂ ਚੁਣਾਅ ਲੜ ਸਕਦਾ ਹਾਂ। ਇਸ ਬਾਰੇ 'ਚ ਬਾਅਦ 'ਚ ਫੈਸਲਾ ਕਰਾਂਗਾ। ਕਾਂਗਰਸ ਨੇ 45 ਪਲੱਸ ਸੀਟਾਂ 'ਤੇ ਜਿੱਤ ਦਾ ਲੱਕਸ਼ ਰੱਖਿਆ ਹੈ। ਸ਼ਿਮਲਾ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਨੇ ਗੱਲਬਾਤ ਕੀਤੀ ਕੀ ਰਣਨੀਤੀ ਤਿਆਰ ਕਰ ਲਈ ਹੈ। ਸੱਤਾ ਅਤੇ ਸੰਗਠਨ ਸੰਯੁਕਤ ਰੂਪ 'ਚ ਇਸ 'ਤੇ ਕੰਮ ਕਰ ਰਹੇ ਹਨ। ਹਾਈਕਮਾਨ ਨੇ ਉਨ੍ਹਾਂ ਦੀ ਅਗਵਾਈ 'ਚ ਹੀ ਚੁਣਾਅ ਲੜਨ ਲਈ ਕੀਤੇ ਐਲਾਨ 'ਤੇ ਸੀ. ਐੈੱਮ. ਨੇ ਕਿਹਾ ਹੈ ਕਿ ਚੁਣਾਅ ਤੋਂ ਪਹਿਲਾਂ ਮੁੱਖ ਮੰਤਰੀ ਅਹੁੱਦੇ ਨੂੰ ਚਿਹਰਾ ਸਪੱਸ਼ਟ ਹੋਣਾ ਚਾਹੀਦਾ। ਪ੍ਰਦੇਸ਼ 'ਚ ਭਾਜਪਾ ਕਿਸ ਦੀ ਅਗਵਾਈ 'ਚ ਚੁਣਾਅ ਲੜੇਗੀ ਅਤੇ ਇਸ ਦੇ ਬਾਰੇ 'ਚ ਚੁਣਾਅ ਤੋਂ ਪਹਿਲਾਂ ਭਾਜਪਾ ਨੂੰ ਵੀ ਜਨਤਾ 'ਚ ਸਥਿਤੀ ਸਪੱਸ਼ਟ ਕਰਨੀ ਚਾਹੀਦੀ। ਉਨ੍ਹਾਂ ਨੇ ਚੁੱਟਕੀ ਲੈਂਦੇ ਹੋਏ ਕਿਹਾ ਕਿ ਭਾਜਪਾ ਗੁੱਟਾਂ 'ਚ ਵੰਢੀ ਹੋਈ ਹੈ ਅਤੇ ਉਨ੍ਹਾਂ ਕੋਲ ਅਜਿਹਾ ਕੋਈ ਚਿਹਰਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਭਾਜਪਾ  ਦੇ ਰਾਸ਼ਟਰੀ ਅਧਿਕਾਰੀ ਅਮਿਤ ਸ਼ਾਹ ਦੇ ਪੁੱਤਰ ਜਯ ਸਿੰਘ 'ਚੇ ਲੱਗੇ ਗੰਭੀਰ ਦੋਸ਼ ਹਨ। ਅਜਿਹੇ 'ਚ ਉੱਚੇ ਪੱਧਰ ਦੀ ਜਾਂਚ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਹੋਵੇ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਤੋਂ ਕਰਵਾਏ ਜਾਣ ਦੀ ਗੱਲ ਕਹੀ।
ਮੁੱਖ ਮੰਤਰੀ ਵੀਰਭੱਦਰ ਕੋਲ ਚੋਣ ਲੜਨ ਲਈ ਕਈ ਵਿਧਾਨਸਭਾ ਇਲਾਕੇ ਵਿਕਲਪ ਹਨ। ਉਨ੍ਹਾਂ ਨੇ ਇਸ ਗੱਲ ਸਪੱਸ਼ਟ ਕੀਤਾ ਕਿ ਕਿਸੇ ਸ਼ਹਿਰੀ ਇਲਾਕੇ ਦੀ ਬਜਾਏ ਪੇਂਡੂ ਇਲਾਕੇ ਤੋਂ ਚੋਣ ਲੜਨਾ ਪਸੰਦ ਕਰਨਗੇ। ਪਾਰਟੀ ਉਮੀਦਵਾਰਾਂ ਦੀ ਸੂਚੀ ਤਿਆਰ ਹੈ। ਟਿਕਟ ਉਸ ਉਮੀਦਵਾਰ ਨੂੰ ਮਿਲੇਗੀ, ਜੋ ਜਿੱਤ ਦੀ ਸਮਰੱਥਾ ਰੱਖਦਾ ਹੈ ਜੇਕਰ ਸਿੰਟਿਗ ਐੈੱਮ. ਐੈੱਲ. ਏ. ਦਾ ਰਿਪੋਰਟ ਕਾਰਡ ਸਹੀ ਹੈ ਤਾਂ ਟਿਕਟ ਕਿਉਂ ਕੱਟਿਆ ਜਾਵੇਗਾ।


Related News