ਫਿਰੋਜ਼ਪੁਰ ਰੇਲਵੇ ਮੰਡਲ ਦੀ ਸਨੇਹ ਰਾਣਾ ਚੁਣੀ ਗਈ ਪਲੇਅਰ ਆਫ਼ ਦਾ ਮੈਚ, ਕੀਤੀਆਂ 10 ਵਿਕਟਾਂ ਹਾਸਲ

Friday, Jul 05, 2024 - 05:35 PM (IST)

ਫਿਰੋਜ਼ਪੁਰ ਰੇਲਵੇ ਮੰਡਲ ਦੀ ਸਨੇਹ ਰਾਣਾ ਚੁਣੀ ਗਈ ਪਲੇਅਰ ਆਫ਼ ਦਾ ਮੈਚ, ਕੀਤੀਆਂ 10 ਵਿਕਟਾਂ ਹਾਸਲ

ਜੈਤੋ (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਖਿਡਾਰਨ ਸ੍ਰੀਮਤੀ ਸਨੇਹ ਰਾਣਾ  ਟੀ.ਟੀ.ਆਈ. ਦੇ ਅਹੁਦੇ ਵਜੋਂ ਕੰਮ ਕਰ ਰਹੀ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਵਿਚਕਾਰ ਸ਼ੁਰੂ ਹੋਏ ਇਕਮਾਤਰ ਕ੍ਰਿਕਟ ਟੈਸਟ ਮੈਚ ਚੇਨਈ ਦੇ ਐੱਮ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਹ ਮੈਚ ਚੌਥੇ ਦਿਨ ਹੀ ਜਿੱਤ ਲਿਆ। ਇਸ ਟੈਸਟ ਮੈਚ 'ਚ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 603/6 'ਤੇ ਪਹਿਲੀ ਪਾਰੀ ਐਲਾਨ ਦਿੱਤੀ। ਇਸ ਦੇ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ 'ਚ 266 ਦੌੜਾਂ ਹੀ ਬਣਾ ਸਕੀ। ਫਿਰ ਦੂਜੀ ਪਾਰੀ 'ਚ ਫਾਲੋਆਨ 'ਤੇ ਆਈ ਦੱਖਣੀ ਅਫਰੀਕਾ ਦੀ ਟੀਮ 373 ਦੌੜਾਂ ਹੀ ਬਣਾ ਸਕੀ। ਜਵਾਬ 'ਚ ਭਾਰਤ ਨੂੰ 37 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ ਆਸਾਨੀ ਨਾਲ ਹਾਸਲ ਕਰ ਲਿਆ। ਸ਼੍ਰੀਮਤੀ ਸਨੇਹ ਰਾਣਾ ਦੀ ਸਪਿਨ ਦਾ ਜਾਦੂ ਇਸ ਟੈਸਟ ਮੈਚ ਵਿੱਚ ਚੱਲਿਆ।

ਦੱਖਣੀ ਅਫਰੀਕਾ ਲਈ ਸ੍ਰੀਮਤੀ ਸਨੇਹ ਰਾਣਾ ਨੇ ਪਹਿਲੀ ਪਾਰੀ ਵਿੱਚ ਅੱਠ ਵਿਕਟਾਂ ਲਈਆਂ ਅਤੇ ਦੂਜੀ ਪਾਰੀ ਵਿੱਚ ਵੀ ਦੋ ਵਿਕਟਾਂ ਲਈਆਂ। ਇਸ ਟੈਸਟ ਮੈਚ 'ਚ ਉਨ੍ਹਾਂ ਨੇ 10 ਵਿਕਟਾਂ ਲੈ ਕੇ ਰਿਕਾਰਡ ਬਣਾਇਆ ਹੈ। ਸਨੇਹ ਰਾਣਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਡਵੀਜ਼ਨਲ ਰੇਲਵੇ ਮੈਨੇਜਰ ਸ਼੍ਰੀ ਸੰਜੇ ਸਾਹੂ ਨੇ ਸ਼੍ਰੀਮਤੀ ਸਨੇਹ ਰਾਣਾ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼੍ਰੀ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਇਹ ਫ਼ਿਰੋਜ਼ਪੁਰ ਡਵੀਜ਼ਨ ਲਈ ਮਾਣ ਵਾਲੀ ਗੱਲ ਹੈ।


author

Aarti dhillon

Content Editor

Related News